ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਬੇਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਮਹਿਲਾ ਹਾਕੀ ਟੀਮ ਦੇ ਰਾਸ਼ਟਰੀ ਅਭਿਆਸ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦਾ ਐਲਾਨ ਕਰ ਦਿੱਤਾ, ਜਿਹੜੀਆਂ ਅਗਲੇ ਸਾਲ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਖੇਡਾਂ ਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਦੀਆਂ ਤਿਆਰੀਆਂ ਵਿਚ ਰੁੱਝਣਗੀਆਂ।
ਐੱਚ. ਆਈ. ਨੇ ਸ਼ਨੀਵਾਰ ਨੂੰ ਦੱਸਿਆ ਕਿ ਮਹਿਲਾ ਟੀਮ ਦਾ ਕੈਂਪ ਐਤਵਾਰ ਤੋਂ ਸ਼ੁਰੂ ਹੋ ਕੇ 23 ਦਸੰਬਰ ਤਕ ਚੱਲੇਗਾ। ਰਾਸ਼ਟਰੀ ਕੈਂਪ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਖਿਡਾਰਨਾਂ ਕੋਚ ਹਰਿੰਦਰ ਸਿੰਘ ਨੂੰ ਰਿਪੋਰਟ ਕਰਨਗੀਆਂ। ਮਹਿਲਾ ਹਾਕੀ ਟੀਮ ਨੇ ਇਸ ਸਾਲ ਚੀਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਸੀ। ਭਾਰਤੀ ਟੀਮ ਨੇ ਇਸਦੇ ਨਾਲ ਹੀ ਅਗਲੇ ਸਾਲ ਲੰਡਨ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਸੰਭਾਵਿਤ ਖਿਡਾਰਨਾਂ ਇਸ ਤਰ੍ਹਾਂ ਹਨ—
ਗੋਲਕੀਪਰ- ਸਵਿਤਾ, ਰਜਨੀ ਇਤਿਮਾਰਪੂ, ਸਵਾਤੀ।
ਡਿਫੈਂਡਰ- ਦੀਪ ਗ੍ਰੇਸ ਏਕਾ, ਪੀ. ਸੁਸ਼ੀਲਾ ਚਾਨੂੰ, ਸੁਨੀਤਾ ਲਾਕੜਾ, ਗੁਰਜੀਤ ਕੌਰ, ਨਿਯਾਲੂਮ ਲਾਲ ਰਾਓਤ ਫੇਲੀ, ਨਵਦੀਪ ਕੌਰ, ਰਸ਼ਮਿਤਾ ਮਿੰਜ, ਨੀਲੂ ਦਾਦੀਆ।
ਮਿਡਫੀਲਡਰ-ਨਮਿਤਾ ਟੋਪੋ, ਨਿੱਕੀ ਪ੍ਰਧਾਨ, ਦੀਪਿਕਾ, ਕ੍ਰਿਸ਼ਮਾ ਯਾਦਵ, ਰੇਣੂਕਾ ਯਾਦਵ, ਨਵਜੋਤ ਕੌਰ, ਮੋਨਿਕਾ, ਲਿਲਿਮ ਮਿੰਜ, ਨੇਹਾ ਗੋਇਲ, ਉਦਿਤ, ਐੱਮ . ਲਿਲੀ ਚਾਨੂ, ਨਿਲਾਂਜਲੀ ਰਾਏ।
ਫਾਰਵਰਡ-ਰਾਣੀ, ਵੰਦਨਾ ਕਟਾਰੀਆ, ਪ੍ਰੀਤੀ ਦੂਬੇ, ਰੀਨਾ ਖੋਕਰ, ਅਨੂਪਾ ਬਾਰਲਾ, ਸੋਨਿਕਾ ਲਾਲਰੇਮਸਿਆਮੀ, ਪੂਨਮ ਰਾਣੀ, ਨਵਨੀਤ ਕੌਰ, ਨਵਪ੍ਰੀਤ ਕੌਰ।
ਦੋ ਹੋਰ ਮੁੱਕੇਬਾਜ਼ ਫਾਈਨਲ 'ਚ, ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਸ਼ਨ ਜਾਰੀ
NEXT STORY