ਨਵੀਂ ਦਿੱਲੀ— ਥਾਈ ਕਿਕ ਬਾਕਸਿੰਗ ਮੈਚ ਦੇ ਦੌਰਾਨ 13 ਸਾਲ ਦੇ ਅਨੂਚਾ ਥਾਸਾਕੋ ਦੀ ਮੌਤ ਹੋ ਗਈ। ਅੱਠ ਸਾਲ ਦੀ ਉਮਰ ਤੋਂ ਲਗਭਗ 170 ਬਾਊਟਸ 'ਚ ਹਿੱਸਾ ਲੈ ਚੁੱਕੇ ਅਨੂਚਾ ਇਕ ਚੈਰਿਟੀ ਮੈਚ ਦੇ ਦੌਰਾਨ ਜ਼ਖਮੀ ਹੋ ਗਏ, ਜਿਸ ਦੇ ਦੋ ਦਿਨਾਂ ਬਾਅਦ ਬਰੇਨ ਹੈਮਰੇਜ ਨਾਲ ਉਸ ਦੀ ਮੌਤ ਹੋ ਗਈ। ਕਿਕ ਬਾਕਸਿੰਗ ਦੇ ਜ਼ਰੀਏ ਅਨੂਚਾ ਆਪਣੇ ਪਰਿਵਾਰ ਨੂੰ ਪਾਲਦੇ ਸਨ। ਜ਼ਿਕਰਯੋਗ ਹੈ ਕਿ ਫਿਲਹਾਲ ਥਾਈ ਸੰਸਦ ਉਸ ਕਾਨੂੰਨ ਦੀ ਸਮੀਖਿਆ ਕਰ ਰਹੀ ਹੈ, ਜਿਸ 'ਚ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਇਸ ਤਰ੍ਹਾਂ ਦੇ ਮੈਚਾਂ 'ਚ ਖੇਡਣ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ।
ਅਨੂਚਾ ਨੇ ਬਾਊਟ ਦੌਰਾਨ ਹੈੱਡਗਾਰਡ ਨਹੀਂ ਪਹਿਨਿਆ ਹੋਇਆ ਸੀ। ਮੈਟ 'ਤੇ ਡਿੱਗਣ ਤੋਂ ਪਹਿਲਾਂ ਉਨ੍ਹਾਂ ਦੇ ਸਿਰ 'ਤੇ ਕਈ ਪੰਚ ਵੀ ਲੱਗੇ, ਜਿਸ ਦੇ ਚਲਦੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ। ਸੋਸ਼ਲ ਮੀਡੀਆ 'ਤੇ ਮੈਚ ਰੈਫਰੀ ਦੇ ਵਤੀਰੇ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ, ਜਿਸ ਨੇ ਬਾਊਟ ਨੂੰ ਜਲਦੀ ਰੋਕਿਆ ਨਹੀਂ। ਇਸ ਮੁਕਾਬਲੇ 'ਚ ਅਨੂਚਾ ਦਾ ਵਿਰੋਧੀ 14 ਸਾਲਾਂ ਦਾ ਸੀ।

ਕੀ ਹੈ ਇਹ ਖੇਡ : ਕਿਕ ਬਾਕਸਿੰਗ ਇਕ ਫਾਈਟਿੰਗ ਕਲਾ ਹੈ। ਇਹ ਖੇਡ ਮੁੱਕੇਬਾਜ਼ੀ, ਮਯ ਥਾਈ ਅਤੇ ਕਰਾਟੇ ਦੇ ਰਲੇਵੇਂ ਨਾਲ ਬਣਿਆ ਹੈ। ਕਿਕ ਬਾਕਸਿੰਗ ਕਲਾਸ 'ਚ ਲੜਾਈ ਦੇ ਇਨ੍ਹਾਂ ਮਿਕਸਡ ਬੁਨਿਆਦੀ ਦਾਅ ਨੂੰ ਮਿਊਜ਼ਿਕ ਨਾਲ ਕੀਤਾ ਜਾਂਦਾ ਹੈ ਤਾਂ ਜੋ ਇਸ ਨਾਲ ਇਕ ਕਮਾਲ ਦਾ ਕਾਰਡੀਓਵੈਸਕੁਲਰ ਅਤੇ ਸਟ੍ਰੈਂਥ ਵਰਕਆਊਟ ਬਣਾਇਆ ਜਾ ਸਕੇ।
ਪਤਨੀ ਦੀ ਇਸ ਸ਼ਿਕਾਇਤ 'ਤੇ ਸ਼ਮੀ ਦੀ ਹੋ ਸਕਦੀ ਹੈ ਗ੍ਰਿਫਤਾਰੀ
NEXT STORY