ਟੋਕੀਓ- ਭਾਰਤ ਦੇ ਰਾਕੇਸ਼ ਕੁਮਾਰ ਪੈਰਾਲੰਪਿਕ ਖੇਡਾਂ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ਦੇ ਪੁਰਸ਼ ਨਿੱਜੀ ਕੰਪਾਊਂਡ ਦੇ ਕੁਆਰਟਰ ਫ਼ਾਈਨਲ 'ਚ ਮੰਗਲਵਾਰ ਨੂੰ ਇੱਥੇ ਚੀਨ ਦੇ ਅਲ ਝਿਨਲਿਆਂਗ ਤੋਂ ਇਕ ਕਰੀਬੀ ਮੁਕਾਬਲੇ 'ਚ 143-145 ਨਾਲ ਹਾਰ ਕੇ ਬਾਹਰ ਹੋ ਗਏ।
ਰਾਕੇਸ ਪਹਿਲੇ ਸੈੱਟ 'ਚ ਹੀ 29-30 ਨਾਲ ਪੱਛੜ ਗਏ ਸਨ। ਚੀਨੀ ਤੀਰਅੰਦਾਜ਼ ਨੇ ਭਾਰਤੀ ਖਿਡਾਰੀ ਦੀਆਂ ਵਾਪਸੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੰਤ ਤਕ ਬੜ੍ਹਤ ਬਣਾਈ ਰੱਖੀ। ਰਾਕੇਸ਼ ਨੇ ਪਹਿਲੇ, ਤੀਜੇ ਤੇ ਪੰਜਵੇਂ ਸੈੱਟ 'ਚ 29 ਦਾ ਸਕੋਰ ਬਣਾਇਆ ਪਰ ਦੂਜੇ ਤੇ ਚੌਥੇ ਸੈੱਟ 'ਚ ਉਹ 28 ਦਾ ਹੀ ਸਕੋਰ ਬਣਾ ਸਕੇ ਜਿਸ ਦਾ ਉਨ੍ਹਾਂ ਨੂੰ ਖ਼ਾਮੀਆਜ਼ਾ ਭੁਗਤਨਾ ਪਿਆ। ਇਸ ਵਿਚਾਲੇ ਚੀਨੀ ਖਿਡਾਰੀ ਨੇ ਪਹਿਲੇ ਸੈੱਟ 'ਚ ਚੰਗੀ ਸ਼ੁਰੂਆਤ ਕਰਨ ਦੇ ਬਾਅਦ ਨਿਰੰਤਰਤਾ ਬਣਾਈ ਰੱਖੀ। ਇਸ ਵਿਚਾਲੇ ਉਨ੍ਹਾਂ ਨੇ ਤੀਜੇ ਸੈੱਟ 'ਚ 28 ਅੰਕ ਬਣਾਏ ਸਨ ਪਰ ਭਾਰਤੀ ਤੀਰਅੰਦਾਜ਼ ਇਸ ਦਾ ਫ਼ਾਇਦਾ ਨਾ ਲਾ ਸਕਿਆ।
ਰਾਕੇਸ਼ ਨੇ ਇਸ ਤੋਂ ਪਹਿਲਾਂ ਐਲੀਮਿਨੇਸ਼ਨ ਰਾਊਂਡ 'ਚ ਸਲੋਵਾਕੀਆ ਦੇ ਮਾਰੀਆਨ ਮਾਰੇਸਾਕ ਦੇ ਖ਼ਿਲਾਫ਼ ਪਹਿਲੇ ਦੋ ਸੈੱਟਾਂ 'ਚ ਪੱਛੜਨ ਦੇ ਬਾਅਦ ਚੰਗੀ ਵਾਪਸੀ ਕਰਕੇ 140-137 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਸੀ। ਤੀਰਅੰਦਾਜ਼ੀ 'ਚ ਭਾਰਤ ਦੀਆਂ ਉਮੀਦਾਂ ਹੁਣ ਹਰਵਿੰਦਰ ਸਿੰਘ ਤੇ ਵਿਵੇਕ ਚਿਕਾਰਾ 'ਤੇ ਟਿਕੀਆਂ ਹਨ ਜੋ ਪੁਰਸ਼ ਨਿੱਜੀ ਰਿਕਰਵ 'ਚ ਸ਼ੁੱਕਰਵਾਰ ਨੂੰ ਆਪਣੀ ਚੁਣੌਤੀ ਪੇਸ਼ ਕਰਨਗੇ।
ਨਿਊਜ਼ੀਲੈਂਡ ਵਿਰੁੱਧ ਨਵੀਂ ਰਣਨੀਤੀ ਦੇ ਨਾਲ ਉਤਰੇਗੀ ਬੰਗਲਾਦੇਸ਼, ਰਹੀਮ ਕਰੇਗਾ ਬਦਲਾਅ
NEXT STORY