ਢਾਕਾ- ਬੰਗਲਾਦੇਸ਼ੀ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਰਹੀਮ ਅਤੇ ਨੁਰੂਲ ਹਸਨ ਨਿਊਜ਼ੀਲੈਂਡ ਦੇ ਵਿਰੁੱਧ ਆਗਾਮੀ ਪੰਜ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਵਿਚ ਵਾਰੀ-ਵਾਰੀ ਨਾਲ ਵਿਕਟਕੀਪਿੰਗ ਕਰਨਗੇ। ਬੰਗਲਾਦੇਸ਼ ਟੀਮ ਦੇ ਮੁੱਖ ਕੋਚ ਰਸੇਲ ਡੋਮਿੰਗੋ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਦਰਅਸਲ ਮੁਸ਼ਫਿਕਰ ਰਹੀਮ ਦੀ ਵਾਪਸੀ ਤੋਂ ਬਾਅਦ ਬੰਗਲਾਦੇਸ਼ ਟੀਮ ਪ੍ਰਬੰਧਨ ਨੂੰ ਸਫੇਦ ਗੇਂਦ ਕ੍ਰਿਕਟ ਵਿਚ ਵਿਕਟਕੀਪਰ ਦੀ ਸਥਿਤੀ ਨੂੰ ਲੈ ਕੇ ਫੈਸਲਾ ਲੈਣਾ ਸੀ। ਮੁਸ਼ਫਿਕਰ ਪਰਿਵਾਰਕ ਕਾਰਨਾਂ ਦੇ ਕਰਕੇ ਜ਼ਿੰਬਾਬਵੇ 'ਚ ਟੀ-20 ਸੀਰੀਜ਼ ਅਤੇ ਆਸਟਰੇਲੀਆ ਵਿਰੁੱਧ ਘਰੇਲੂ ਸੀਰੀਜ਼ ਤੋਂ ਖੁੰਝ ਗਏ ਸਨ।

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ
ਸਮਝਿਆ ਜਾਂਦਾ ਹੈ ਕਿ ਮੁਸ਼ਫਿਕਰ ਵਿਕਟਕੀਪਿੰਗ ਨਾ ਮਿਲਣ 'ਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੇ 82 ਟੀ-20 ਮੈਚਾਂ 'ਚ 61 ਵਾਰ ਸਟੰਪ ਆਊਟ ਕੀਤਾ ਹੈ। ਇਸ ਦੇ ਮੱਦੇਨਜ਼ਰ ਉਸਦੇ ਨਿਊਜ਼ੀਲੈਂਡ ਦੇ ਵਿਰੁੱਧ ਵਿਕਟਕੀਪਰ ਦੇ ਰੂਪ ਵਿਚ ਜ਼ਿੰਮੇਦਾਰੀ ਸੰਭਾਲਣ ਦੀ ਉਮੀਦ ਸੀ ਪਰ ਨੁਰੂਲ ਨੇ ਮੌਕੇ ਨੂੰ ਖੋਹ ਲਿਆ ਤੇ ਹੁਣ ਉਹ ਬੰਗਲਾਦੇਸ਼ ਦੇ ਲਈ ਦੂਜੇ 'ਫਸਟ ਚਵਾਈਸ' ਵਿਕਟਕੀਪਰ ਵਜੋਂ ਉਭਰੇ ਹਨ। ਡੋਮਿੰਗੋ ਨੇ ਬਿਆਨ ਵਿਚ ਕਿਹਾ ਤਿ ਨੁਰੂਲ ਪਹਿਲੇ ਦੋ ਮੈਚਾਂ ਵਿਚ ਵਿਕਟਕੀਪਿੰਗ ਕਰੇਗਾ। ਇਸ ਸੀਰੀਜ਼ ਵਿਚ ਵਿਕਟਕੀਪਿੰਗ ਜ਼ਿੰਮੇਦਾਰੀ ਨੂੰ ਵੰਡੇ ਜਾਣ ਦੀ ਯੋਜਨਾ ਹੈ। 2-2 ਮੁਕਾਬਲਿਆਂ ਵਿਚ ਮੁਸ਼ਫਿਕਰ ਅਤੇ ਨੁਰੂਲ ਵਾਰੀ-ਵਾਰੀ ਨਾਲ ਵਿਕਟਕੀਪਿੰਗ ਕਰਨਗੇ ਤੇ ਪੰਜਵੇਂ ਮੈਚ ਵਿਚ ਤੈਅ ਹੋ ਜਾਵੇਗਾ ਕਿ ਕੌਣ ਇਹ ਜ਼ਿੰਮੇਦਾਰੀ ਸੰਭਾਲੇਗਾ। ਮੈਨੂੰ ਲੱਗਦਾ ਹੈ ਕਿ ਇੰਨ੍ਹਾਂ ਵਿਕਲਪਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ। ਉਮੀਦ ਹੈ ਕਿ ਚਾਰ ਨੰਬਰ 'ਤੇ ਖੇਡਣਗੇ। ਉਹ ਇਸ ਨੰਬਰ 'ਤੇ ਸਫਲ ਰਹੇ ਹਨ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਘਰੇਲੂ ਹਾਕੀ ਸੈਸ਼ਨ 7 ਮਹੀਨੇ ਦੇ ਕੋਵਿਡ ਬ੍ਰੇਕ ਤੋਂ ਬਾਅਦ ਅਕਤੂਬਰ ਤੋਂ ਹੋਵੇਗਾ ਸ਼ੁਰੂ
NEXT STORY