ਸਿੰਗਾਪੁਰ— ਅਰਜਨ ਸਿੰਘ ਭੁੱਲਰ ਲੰਬੇ ਸਮੇਂ ਤੋਂ ਹੈਵੀਵੇਟ ਚੈਂਪੀਅਨ ਚਲੇ ਆ ਰਹੇ ਬ੍ਰੈਂਡਨ ਦਿ ਟਰੂਥ ਵੇਰਾ ਨੂੰ ਦੂਜੇ ਰਾਊਂਡ ’ਚ ਤਕਨੀਕੀ ਤੌਰ ’ਤੇ ਨਾਕ ਆਊਟ ਕਰਕੇ ਇਤਿਹਾਸ ’ਚ ਪਹਿਲੇ ਭਾਰਤੀ ਮੂਲ ਦੇ ਕੈਨੇਡੀਆਈ ਮਿਕਸਡ ਮਾਰਸ਼ਲ਼ ਆਰਟਸ (MMA) ਵਰਲਡ ਚੈਂਪੀਅਨ ਬਣ ਗਏ। ਭੁੱਲਰ ਨੇ ਵੇਰਾ ਨੂੰ ਪਹਿਲੇ ਰਾਊਂਡ ’ਚ ਸਾਵਧਾਨੀ ਨਾਲ ਪਰਖਿਆ ਤੇ ਦੂਜੇ ਰਾਊਂਡ ’ਚ ਵੇਰਾ ਨੂੰ ਮੈਟ ’ਤੇ ਸੁੱਟਿਆ ਤੇ ਉਸ ਨੂੰ ਤਕਨੀਕੀ ਤੌਰ ’ਤੇ ਨਾਕਆਊਟ ਕਰਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ। ਮਹਿਲਾ ਐਟਮ ਵੇਟ ਮੁਕਾਬਲੇ ’ਚ ਸਥਾਨਕ ਸਟਾਰ ਬੀ ‘ਕਿਲਰ ਬੀ’ ਐਨਗੁਏਨ ਨੇ ਭਾਰਤੀ ਸਟਾਰ ਰਿਤੂ ਫ਼ੋਗਾਟ ਨੂੰ ਤਿੰਨ ਨਜ਼ਦੀਕੀ ਰਾਊਂਡ ’ਚ ਹਰਾਇਆ।
ਇਹ ਵੀ ਪੜ੍ਹੋ : ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਸ਼ੇਫ਼ਾਲੀ ਵਰਮਾ ਪਹਿਲੀ ਵਾਰ ਵਨ-ਡੇ ਟੀਮ ’ਚ ਸ਼ਾਮਲ
ਮੈਂ ਇਸ ਖੇਡ ਦੇ ਸਿਖਰ ’ਤੇ ਪਹੁੰਚਿਆ
ਭੁੱਲਰ ਦੇ ਨਾਂ ਹੁਣ 11-1 ਦਾ ਰਿਕਾਰਡ ਹੋ ਗਿਆ ਹੈ। ਪਿਛਲੀ ਚਾਰ ਫ਼ਾਈਟ ਉਨ੍ਹਾਂ ਨੇ ਲਗਾਤਾਰ ਜਿੱਤੀਆਂ ਹਨ। ਦੋ ਜਿੱਤ ਉਨਾਂ ਨੂੰ ਯੂ. ਐੱਫ. ਸੀ. ਤੇ 2 ਉਨ੍ਹਾਂ ਨੂੰ ਵਨ ਚੈਂਪੀਅਨਸ਼ਿਪ ਤੋਂ ਮਿਲੀ। ਹੁਣ ਉਨ੍ਹਾਂ ਦਾ ਅਗਲਾ ਮੁਕਾਬਲਾ ਜੀ. ਵਾਨ ਕਾਂਗ ਦੇ ਨਾਲ ਹੋਵੇਗਾ ਜੋ ਕਿ 5-0 ਨਾਲ ਅੱਗੇ ਚਲ ਰਿਹਾ ਹੈ। ਭੁੱਲਰ ਨੇ ਵਾਨ ਕਾਂਗ ਦੇ ਨਾਲ ਆਪਣੇ ਅਗਲੇ ਮੈਚ ’ਤੇ ਕਿਹਾ ਕਿ ਮੈਂ ਇਸ ਖੇਡ ਦੇ ਸਿਖਰ ’ਤੇ ਪਹੁੰਚ ਗਿਆ ਹੈ। ਹੁਣ ਮੈਂ ਪ੍ਰੋ ਰੈਸਲਿੰਗ ਇੰਡਸਟ੍ਰੀ ’ਤੇ ਹਮਲਾ ਕਰਨਾ ਚਾਹੁੰਦਾ ਹਾਂ। ਏ. ਡਬਲਯੂ.ਈ., ਡਬਲਯੂ.ਡਬਲਯੂ.ਈ. ਮੈਂ ਆ ਰਿਹਾ ਹਾਂ। ਇਸ ਨੂੰ ਇਕ ਚਿਤਾਵਨੀ ਸਮਝੋ।
ਕਾਮਨਵੈਲਥ ਚੈਂਪੀਅਨ ਵੀ ਹਨ ਅਰਜਨ
ਕੈਨੇਡਾ ’ਚ ਜੰਮੇ ਅਰਜਨ 35 ਸਾਲਾਂ ਦੇ ਹਨ। ਉਨ੍ਹਾਂ ਨੇ ਦਿੱਲੀ 2010 ਕਾਮਨਵੈਲਥ ਗੇਮਸ ਦੇ ਫ਼੍ਰੀਸਟਾਈਲ ਰੈਸਲਿੰਗ ਦੇ 120 ਕਿਲੋਗ੍ਰਾਮ ਵਰਗ ’ਚ ਹਿੱਸਾ ਲੈ ਕੇ ਗੋਲਡ ਮੈਡਲ ਜਿੱਤਿਆ ਸੀ। 106 ਕਿਲੋ ਵਜ਼ਨੀ ਤੇ 6.1 ਫ਼ੁੱਟ ਲੰਬੇ ਅਰਜੁਨ 2014 ਤੋਂ ਪ੍ਰੋਫ਼ੈਸ਼ਨਲ ਫਾਈਟਿੰਗ ’ਚ ਸਰਗਰਮ ਹਨ। ਉਹ ਅਮਰੀਕਨ ਕਿੱਕ ਬਾਕਸਿੰਗ ਅਕੈਡਮੀ ਤੋਂ ਵੀ ਖੇਡਦੇ ਹਨ।
ਇਹ ਵੀ ਪੜ੍ਹੋ : ਲਿਸਾ ਸਟਾਲੇਕਰ ਨੇ ਵੇਦਾ ਕ੍ਰਿਸ਼ਨਮੂਰਤੀ ਮਾਮਲੇ ’ਚ BCCI ਨੂੰ ਘੇਰਿਆ, ਆਖੀ ਇਹ ਵੱਡੀ ਗੱਲ
ਰਿਤੂ ਫੋਗਾਟ 5ਵੇਂ ਮੈਚ ’ਚ ਐਨਗੁਏਨ ਤੋਂ ਹਾਰੀ
ਭਾਰਤ ਲਈ ਰਿਤੂ ਫੋਗਾਟ ਵੀ ਰਿੰਗ ’ਚ ਸੀ। ਉਨ੍ਹਾਂ ਨੇ ਅਜੇ ਤਕ 4 ਮੁਕਾਬਲੇ ਜਿੱਤੇ ਹਨ ਪਰ ਐਨਗੁਏਨ ਖ਼ਿਲਾਫ਼ ਉਹ ਤੀਜੇ ਹੀ ਰਾਊਂਡ ’ਚ ਹਾਰ ਗਈ। ਹੁਣ ਰਿਤੂ ਦਾ ਵਨ ਚੈਂਪੀਅਨਸ਼ਿਪ ’ਚ ਰਿਕਾਰਡ 4-1 ਦਾ ਹੋ ਗਿਆ ਹੈ। ਹਾਲਾਂਕਿ ਉਸ ਦੇ ਹਾਰਨ ’ਤੇ ਕਾਫ਼ੀ ਵਿਵਾਦ ਵੀ ਹੋਇਆ। ਅੰਪਾਇਰਿੰਗ ’ਤੇ ਸਵਾਲ ਚੁੱਕੇ ਗਏ ਪਰ ਇਹ ਮੰਨਿਆ ਨਹੀਂ ਗਿਆ। ਰਿਤੂ ਨੇ ਸਭ ਤੋਂ ਪਹਿਲਾਂ ਨਵੰਬਰ 2019 ’ਚ ਨੇਮ ਲੀ ਕਿਮ ਦੇ ਖ਼ਿਲਾਫ਼ ਪਹਿਲਾ ਮੁਕਾਬਲਾ ਖੇਡਿਆ ਸੀ ਜਿਸ ’ਚ ਉਨ੍ਹਾਂ ਨੇ ਵਿਰੋਧੀ ਨੂੰ ਨਾਕਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਵੂ ਚਿਆਓ ਚੇਨੋ, ਨੋ ਸਰੇ ਪੋਵੀ, ਜੋਮਰੀ ਟੋਰੇਸ ਖ਼ਿਲਾਫ਼ ਉਨ੍ਹਾਂ ਨੇ ਮੈਚ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਸ਼ੇਫ਼ਾਲੀ ਵਰਮਾ ਪਹਿਲੀ ਵਾਰ ਵਨ-ਡੇ ਟੀਮ ’ਚ ਸ਼ਾਮਲ
NEXT STORY