ਨਵੀਂ ਦਿੱਲੀ (ਭਾਸ਼ਾ)- ਚੌਟੀ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਪੁੱਤਰ ਅਰਜੁਨ ਮੁੰਬਈ ਦੀ ਟੀਮ ਨੂੰ ਛੱਡਣ ਲਈ ਤਿਆਰ ਹੈ। ਇਹ ਪੂਰੀ ਸੰਭਾਵਨਾ ਹੈ ਕਿ ਉਹ ਅਗਲੇ ਸਾਲ ਘਰੇਲੂ ਸੈਸ਼ਨ ’ਚ ਗੋਆ ਵੱਲੋਂ ਖੇਡ ਸਕਦਾ ਹੈ। ਖੱਬੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਇੰਡੀਅਨ ਪ੍ਰੀਮੀਅਰ ਲੀਗ ’ਚ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ। ਉਸ ਨੇ 2020-21 ’ਚ ਮੁੰਬਈ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ ’ਚ ਹਰਿਆਣਾ ਅਤੇ ਪੁੱਡੁਚੇਰੀ ਖ਼ਿਲਾਫ਼ 2 ਮੈਚ ਖੇਡੇ ਸਨ।
ਪਤਾ ਲੱਗਾ ਹੈ ਕਿ ਜੂਨੀਅਰ ਤੇਂਦੁਲਕਰ ਨੇ ਮੁੰਬਈ ਕ੍ਰਿਕਟ ਸੰਘ ਨੂੰ ਇਤਰਾਜ਼ਯੋਗ ਪ੍ਰਮਾਣ ਪੱਤਰ (ਐੱਨ. ਓ. ਸੀ.) ਦੇਣ ਲਈ ਅਰਜ਼ੀ ਦਿੱਤੀ ਹੈ। ਐੱਸ. ਆਰ. ਟੀ. ਸਪੋਰਟਸ ਮੈਨੇਜਮੈਂਟ ਨੇ ਕਿਹਾ ਕਿ ਅਰਜੁਨ ਲਈ ਆਪਣੇ ਕਰੀਅਰ ਦੇ ਇਸ ਮੁਕਾਮ ’ਤੇ ਮੈਦਾਨ ’ਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਮਹੱਤਵਪੂਰਨ ਹੈ। ਸਾਡਾ ਮੰਨਣਾ ਹੈ ਕਿ ਦੂਜੀ ਜਗ੍ਹਾ ਤੋਂ ਖੇਡਣ ’ਤੇ ਅਰਜੁਨ ਨੂੰ ਜ਼ਿਆਦਾ ਮੁਕਾਬਲੇਬਾਜ਼ੀ ਮੈਚ ਖੇਡਣ ਦਾ ਮੌਕਾ ਮਿਲੇਗਾ। ਉਹ ਆਪਣੇ ਕ੍ਰਿਕਟ ਕਰੀਅਰ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਕਰ ਰਿਹਾ ਹੈ।
ਅਰਜੁਨ ਤੇਂਦੁਲਕਰ ਨੇ 3 ਸੈਸ਼ਨ ਪਹਿਲਾਂ ਸ਼੍ਰੀਲੰਕਾ ਖ਼ਿਲਾਫ਼ ਭਾਰਤ ਅੰਡਰ-19 ਵੱਲੋਂ 2 ਮੈਚ ਖੇਡ ਸਨ। ਉਸ ਸਮੇਂ ਉਹ ਮੁੰਬਈ ਦੀ ਸੀਮਤ ਓਵਰਾਂ ਦੀ ਸੰਭਾਵਿਤ ਟੀਮ ’ਚ ਵੀ ਸ਼ਾਮਿਲ ਸੀ। ਅਰਜੁਨ ਲਈ ਸਭ ਤੋਂ ਵੱਡੀ ਨਿਰਾਸ਼ਾ ਇਹ ਰਹੀ ਕਿ ਉਨ੍ਹਾਂ ਨੂੰ ਖੁਦ ਨੂੰ ਸਾਬਿਤ ਕਰ ਦਾ ਮੌਕਾ ਮਿਲੇ ਬਿਨਾਂ ਇਸ ਸੈਸ਼ਨ ’ਚ ਮੁੰਬਈ ਦੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਖੇਡ ਮੇਲੇ ਦਾ ਪੋਰਟਲ ਲਾਂਚ
NEXT STORY