ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਅੱਜ ਇਕ ਵਾਰ ਫਿਰ ਤੋਂ ਹਿਮਾਚਲ ਦੇ ਪਹਾੜ ਨਜ਼ਰ ਆਏ ਹਨ। ਦਰਅਸਲ ਮੀਂਹ ਤੋਂ ਬਾਅਦ ਮੌਸਮ ਸਾਫ਼ ਹੋਣ ਮਗਰੋਂ ਏਅਰ ਕੁਆਲਿਟੀ ਇੰਡੈਕਸ ਵਿਚ ਵੀ ਥੋੜ੍ਹੀ ਕਮੀ ਆਈ ਹੈ। ਮੌਸਮ ਸਾਫ਼ ਹੋਣ ਮਗਰੋਂ ਨਜ਼ਰ ਆਏ ਪਹਾੜਾਂ ਦਾ ਇਹ ਖ਼ੂਬਸੂਰਤ ਨਜ਼ਾਰਿਆਂ ਨੂੰ ਕੁਝ ਲੋਕਾਂ ਨੇ ਆਪਣੇ ਮੋਬਾਇਲਾਂ ਵਿਚ ਕੈਦ ਕਰ ਲਿਆ। ਤਾਪਮਾਨ 'ਚ ਆਈ ਗਿਰਾਵਟ ਅਤੇ ਮੌਸਮ 'ਚ ਹੋਈ ਤਬਦੀਲੀ ਕਾਰਨ ਮੌਸਮ ਸਾਫ਼ ਹੋ ਗਿਆ ਅਤੇ ਮੀਂਹ ਦੇ ਪਾਣੀ ਕਾਰਨ ਮਿੱਟੀ-ਘੱਟਾ ਝੜ ਜਾਣ ਕਾਰਨ ਜਲੰਧਰ ਸ਼ਹਿਰ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜ ਵੀ ਵਿਖਾਈ ਦਿੱਤੇ। ਲੋਕਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਖ਼ੂਬਸੂਰਤ ਪਹਾੜਾਂ ਦਾ ਨਜ਼ਾਰਾ ਵੇਖਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Good News ! ਰਵਨੀਤ ਬਿੱਟੂ ਨੇ ਹਲਵਾਰਾ ਏਅਰਪੋਰਟ ਬਾਰੇ ਕਰ 'ਤਾ ਵੱਡਾ ਐਲਾਨ

ਇਥੇ ਇਹ ਵੀ ਦੱਸ ਦੇਈਏ ਕਿ ਕੋਰਾਨਾ ਕਾਲ ਦੌਰਾਨ ਵੀ ਜਲੰਧਰ ਵਿਚ ਧੌਲਾਧਾਰ ਦੀਆਂ ਪਹਾੜੀਆਂ ਨਜ਼ਰ ਆਈਆਂ ਸਨ। ਉਸ ਵੇਲੇ ਮਹਾਮਾਰੀ ਕਾਰਨ ਲਾਏ ਗਏ ਲਾਕਡਾਊਨ ਕਾਰਨ ਲੋਕ ਘਰਾਂ ਵਿਚ ਕੈਦ ਇਸ ਨਜ਼ਾਰੇ ਦਾ ਦੀਦਾਰ ਕਰਨ ਲਈ ਛੱਤਾਂ ’ਤੇ ਚੜ੍ਹ ਗਏ ਸਨ। ਇਸ ਵਾਰ ਵੀ ਪਹਾੜ ਨਜ਼ਰ ਆਏ ਪਰ ਥੋੜ੍ਹੇ ਸਮੇਂ ਲਈ ਹੀ ਇਹ ਨਜ਼ਾਰਾ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ, ਚਿਤਾਵਨੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਬੰਦੀਸ਼ੁਦਾ 800 ਕੈਪਸੂਲ ਸਮੇਤ ਇਕ ਗ੍ਰਿਫ਼ਤਾਰ
NEXT STORY