ਗੁਰਦਾਸਪੁਰ- ਬੀਤੇ ਦਿਨੀਂ ਟੀ-20 ਸੀਰੀਜ਼ ਲਈ ਭਾਰਤੀ ਟੀਮ ਲਈ ਚੁਣਿਆ ਅਰਸ਼ਦੀਪ ਸਿੰਘ ਅੱਜ ਜਦ ਆਪਣੇ ਨਾਨਕੇ ਗੁਰਦਾਸਪੁਰ ਦੇ ਪਿੰਡ ਰੰਗੜ ਨੰਗਲ ਪਹੁੰਚਿਆ ਤਾਂ ਉਥੇ ਉਸ ਦਾ ਨਾਨਕੇ ਪਰਿਵਾਰ ਅਤੇ ਪਿੰਡ ਵਸੀਆਂ ਨੇ ਭਰਵਾਂ ਸਵਾਗਤ ਕੀਤਾ। ਅਰਸ਼ਦੀਪ ਸਿੰਘ ਦੇ ਗੁਰਦਾਸਪੁਰ ਦੇ ਨਾਨਕੇ ਪਿੰਡ ਰੰਗੜ ਨੰਗਲ ਪਹੁੰਚਣ 'ਤੇ ਪਿੰਡ ਚ ਇਕ ਵੱਖ ਹੀ ਖੁਸ਼ੀ ਸੀ ਉਥੇ ਹੀ ਅਰਸ਼ ਦਾ ਕਹਿਣਾ ਸੀ ਕਿ ਉਸਨੂੰ ਇਥੇ ਆ ਆਪਣਾ ਬਚਪਨ ਯਾਦ ਆਉਂਦਾ ਹੈ ਅਤੇ ਅੱਜ ਉਹ ਜਿਸ ਜਗ੍ਹਾ 'ਤੇ ਹੈ ਉਸ ਪਿੱਛੇ ਪਰਿਵਾਰ ਦੇ ਹਰ ਜੀਅ ਦਾ ਸਹਿਯੋਗ ਹੈ।
ਅਰਸ਼ਦੀਪ ਦੇ ਮਾਮਾ ਦਾ ਕਹਿਣਾ ਸੀ ਕਿ ਭਾਣਜਾ ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਹੋਇਆ ਹੈ। ਉਸ ਨੂੰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਕ੍ਰਿਕਟ ਦਾ ਸ਼ੌਂਕ ਸੀ ਅਤੇ ਇਥੇ ਆ ਵੀ ਉਹ ਅਕਸਰ ਆਪਣੇ ਤੋਂ ਕਿਤੇ ਵੱਡੇ ਬੱਚਿਆ ਨਾਲ ਕ੍ਰਿਕਟ ਖੇਡਣ ਦੀ ਜ਼ਿੱਦ ਕਰਦਾ ਅਤੇ ਅੱਜ ਉਸਦੀ ਉਹੀ ਜ਼ਿੱਦ ਮਿਹਨਤ ਅਤੇ ਪਰਿਵਾਰ 'ਚ ਮਾਤਾ ਪਿਤਾ ਦੇ ਸਾਥ ਦੇ ਸੱਦਕੇ ਉਹ ਦੇਸ਼ ਦੀ ਟੀਮ ਚ ਪੰਜਾਬ ਤੋਂ ਖਿਡਾਰੀ ਹੈ ਅਤੇ ਉਹਨਾਂ ਇਸ 'ਤੇ ਬਹੁਤ ਮਾਣ ਹੈ ਅਤੇ ਪੂਰੀ ਉਮੀਦ ਹੈ ਕਿ ਅਗੇ ਚੱਲ ਕੇ ਵੀ ਅਰਸ਼ ਚੰਗਾ ਪ੍ਰਦਰਸ਼ਨ ਕਰ ਪੰਜਾਬ ਦਾ ਨਾਂ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕਰੇਗਾ |
LSG vs RCB, Eliminator : ਬੈਂਗਲੁਰੂ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
NEXT STORY