ਗੁਹਾਟੀ : 'ਮੈਨ ਆਫ ਦਿ ਮੈਚ' ਅਰੂਪ ਦਾਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਅਸਮ ਨੇ ਰਣਜੀ ਟਰਾਫੀ ਐਲੀਟ ਗਰੁਪ-ਸੀ ਦੇ ਮੈਚ 'ਚ ਮੰਗਲਵਾਰ ਨੂੰ ਚੌਥੇ ਅਤੇ ਆਖਰੀ ਦਿਨ ਗੋਆ 'ਤੇ 7 ਦੌੜਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ। ਜਿੱਤ ਲਈ 218 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੋਆ ਨੇ ਦਿਨ ਦੀ ਸ਼ੁਰੂਆਤ 6 ਵਿਕਟਾਂ 'ਤੇ 166 ਦੌੜਾਂ ਨਾਲ ਕੀਤੀ ਅਤੇ ਉਸ ਨੂੰ ਚੌਥੇ ਦਿਨ ਜਿੱਤ ਲਈ 52 ਦੌੜਾਂ ਦੀ ਜ਼ਰੂਰਤ ਸੀ। ਸੋਮਵਾਰ ਨੂੰ ਸਟੰਪਸ ਦੇ ਸਮੇਂ ਅਜੇਤੂ ਰਹੇ ਅਮਿਤ ਵਰਮਾ (74) ਅਤੇ ਲਕਸ਼ੇ ਗਰਗ (73) ਦੀ ਸੱਤਵੇਂ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰ ਟੁੱਟਣ ਤੋਂ ਬਾਅਦ ਟੀਮ ਦਬਾਅ 'ਚ ਆ ਗਈ ਅਤੇ ਉਸ ਦੀ ਪਾਰੀ 210 ਦੌੜਾਂ 'ਤੇ ਸਿਮਟ ਗਈ। ਅਮਿਤ ਅੱਜ 62 ਜਦਕਿ ਲਕਸ਼ੇ 57 ਦੌੜਾਂ ਤੋਂ ਅੱਗੇ ਖੇਡਣ ਉਤਰੇ। ਅਰੂਪ ਨੇ 24.2 ਓਵਰਾਂ ਵਿਚ 67 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਸ ਨੂੰ ਮੁਖਤਾਰ ਹੁਸੈਨ ਦਾ ਚੰਗਾ ਸਾਥ ਮਿਲਿਆ ਜਿਸ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਆਰ. ਐੱਲ. ਮਾਲੀ ਨੂੰ ਇਕ ਸਫਲਤਾ ਮਿਲੀ। ਅਰੂਪ ਨੇ ਪਹਿਲੀ ਪਾਰੀ ਵਿਚ ਵੀ 3 ਵਿਕਟ ਲਈਆਂ। ਇਸ ਜਿੱਤ ਨਾਲ ਅਸਮ ਨੂੰ ਅੰਕ ਮਿਲੇ ਜਿਸ ਨਾਲ ਮੌਜੂਦਾ ਸੈਸ਼ਨ ਵਿਚ 7 ਮੈਚਾਂ ਵਿਚ 3 ਜਿੱਤਾਂ ਨਾਲ ਉਸ ਦੇ 20 ਅੰਕ ਹੋ ਗਏ ਹਨ। ਗੋਆ ਦੇ ਇੰਨੇ ਹੀ ਮੈਚਾਂ ਵਿਚ 5ਵੀਂ ਹਾਰ ਹੈ।
ਖਰਾਬ ਪ੍ਰਦਰਸ਼ਨ ਕਾਰਨ ਕੋਹਲੀ ਨੇ ਬੱਲੇਬਾਜ਼ਾਂ ਨੂੰ ਲਿਆ ਲੰਮੇਂ ਹੱਥੀ
NEXT STORY