ਲੰਡਨ–ਇੰਗਲੈਂਡ ਦੇ ਕ੍ਰਿਕਟਰਾਂ ਨੇ ਪੰਜਵੇਂ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਦੀ ਸ਼ੁਰੂਆਤ ’ਚ ਗਲਤ ਨਾਂ ਦੀ ਜਰਸੀ ਪਹਿਨ ਕੇ ਡਿਮੈਂਸ਼ੀਆ ਬੀਮਾਰੀ ਤੋਂ ਪੀੜਤ ਲੋਕਾਂ ਦੇ ਪ੍ਰਤੀ ਆਪਣਾ ਸਮਰਥਨ ਜਤਾਇਆ। ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਆਪਣੇ ਸਾਥੀ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਨਾਂ ਦੀ ਜਰਸੀ ਪਹਿਨ ਰੱਖੀ ਸੀ ਜਦਕਿ ਜਾਨੀ ਬੇਅਰਸਟੋ ਦੀ ਜਰਸੀ ’ਤੇ ਕਪਤਾਨ ਬੇਨ ਸਟੋਕਸ ਦਾ ਨਾਂ ਦਰਜ ਸੀ।
ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਮੋਇਨ ਅਲੀ ਨੇ ਕ੍ਰਿਸ ਵੋਕਸ ਦੇ ਨਾਂ ਦੀ ਜਰਸੀ ਪਹਿਨ ਰੱਖੀ ਸੀ ਤੇ ਇਸੇ ਤਰ੍ਹਾਂ ਨਾਲ ਹੋਰਨਾਂ ਕ੍ਰਿਕਟਰਾਂ ਨੇ ਵੀ ਆਪਣੀ ਜਰਸੀ ਦੀ ਅਦਲਾ-ਬਦਲੀ ਕੀਤੀ ਸੀ। ਇੰਗਲੈਂਡ ਦੇ ਕ੍ਰਿਕਟਰਾਂ ਦੀ ਇਸ ਕੋਸ਼ਿਸ਼ ਨਾਲ ‘ਭੁਲੇਖੇ ਦੀ ਸਥਿਤੀ’ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਸੀ, ਜਿਸ 'ਚੋਂ ਕਿ ਡਿਮੈਂਸ਼ੀਆ ਦੇ ਰੋਗੀ ਲੰਘਦੇ ਹਨ। ਡਿਮੈਂਸ਼ੀਆ ਤੋਂ ਪੀੜਤ ਵਿਅਕਤੀ ਦੀ ਯਾਦਦਾਸ਼ਤ ਚਲੀ ਜਾਂਦੀ ਹੈ। ਇੰਗਲੈਂਡ ਦੇ ਸਹਾਇਕ ਕੋਚ ਮਾਰਕਸ ਟ੍ਰੇਸਕੋਥਿਕ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਅਤੇ ਅਲਜ਼ਾਈਮਰ ਸੁਸਾਇਟੀ ਦੇ ਸਾਂਝੇ ਸੱਦੇ 'ਤੇ ਲਏ ਗਏ ਫ਼ੈਸਲੇ ਦੀ ਵਿਆਖਿਆ ਕੀਤੀ।
ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਟ੍ਰੇਸਕੋਥਿਕ ਨੇ ਸਕਾਈ ਸਪੋਰਟਸ ਨੂੰ ਦੱਸਿਆ: “ਅਸੀਂ ਇੱਥੇ ਅਲਜ਼ਾਈਮਰ ਸੋਸਾਇਟੀ ਦਾ ਸਮਰਥਨ ਕਰਨ ਲਈ ਹਾਂ ਅਤੇ ਇਹ ਸਾਡੇ ਦਿਲਾਂ ਦੇ ਬਹੁਤ ਨੇੜੇ ਦਾ ਵਿਸ਼ਾ ਹੈ। ਇਹ ਇੱਕ ਭਿਆਨਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਿਮਾਰੀ ਬਾਰੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਾਂ ਅਤੇ ਨਾਲ ਹੀ ਫੰਡ ਵੀ ਇਕੱਠਾ ਕਰ ਰਹੇ ਹਾਂ। ਜਿੰਨਾ ਜ਼ਿਆਦਾ ਪੈਸਾ ਇਕੱਠਾ ਕੀਤਾ ਜਾਵੇਗਾ ਅਤੇ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ, ਓਨੀ ਹੀ ਇਸ ਬਿਮਾਰੀ 'ਤੇ ਖੋਜ ਕੀਤੀ ਜਾਵੇਗੀ। ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਟ੍ਰੇਸਕੋਥਿਕ ਕੋਲ ਵੀ ਇਸ ਕੋਸ਼ਿਸ਼ 'ਚ ਸ਼ਾਮਲ ਹੋਣ ਦਾ ਨਿੱਜੀ ਕਾਰਨ ਹੈ। ਉਨ੍ਹਾਂ ਦੇ ਪਿਤਾ ਮਾਰਟਿਨ ਦਿਮਾਗੀ ਕਮਜ਼ੋਰੀ ਤੋਂ ਪੀੜਤ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਲਰੇਮਸਿਆਮੀ ਦੀ ਹੈਟ੍ਰਿਕ, ਭਾਰਤ ਨੇ ਇੰਗਲੈਂਡ ਨੂੰ 3-0 ਨਾਲ ਹਰਾਇਆ
NEXT STORY