ਸਪੋਰਟਸ ਡੈਸਕ— ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਇਸ ਹਫਤੇ ਬ੍ਰਿਸਬੇਨ ਕੌਮਾਂਤਰੀ ਟੈਨਿਸ ਟੂਰਨਾਮੈਂਟ ਤੋਂ ਮਿਲਣ ਵਾਲੀ ਰਾਸ਼ੀ 'ਰੈਡ ਕ੍ਰਾਸ' ਅਦਾਰੇ ਨੂੰ ਦਾਨ ਦੇਵੇਗੀ। ਬਾਰਟੀ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਨਵੰਬਰ 'ਚ ਅੱਗ ਨਾਲ ਹੋਈ ਤਬਾਹੀ ਨੂੰ ਦੇਖਣ ਤੋਂ ਬਾਅਦ ਉਹ ਪਹਿਲਾਂ ਹੀ ਜਾਨਵਰਾਂ ਪ੍ਰਤੀ ਅਤਿਆਚਾਰ ਰੋਕਣ ਲਈ 'ਰਾਇਲ ਸੋਸਾਈਟੀ' ਨੂੰ 30,000 ਡਾਲਰ ਦਾਨ ਦੇ ਚੁੱਕੀ ਹੈ ਤਾਂ ਜੋ ਜ਼ਖਮੀ ਜਾਨਵਰਾਂ ਦੀ ਮਦਦ ਕੀਤੀ ਜਾ ਸਕੇ।

ਪਰ ਹੁਣ ਉਨ੍ਹਾਂ ਨੇ ਬ੍ਰਿਸਬੇਨ ਤੋਂ ਮਿਲਣ ਵਾਲੀ ਪੁਰਸਕਾਰ ਰਾਸ਼ੀ (ਸ਼ਾਇਦ 250,000 ਡਾਲਰ) ਨੂੰ 'ਰੈੱਡ ਕਰਾਸ' ਨੂੰ ਦੇਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆਈ ਟੈਨਿਸ ਖਿਡਾਰੀ ਬਾਰਟੀ ਨੇ ਕਿਹਾ, ''ਇਹ ਸਭ 2 ਜਾਂ 3 ਮਹੀਨੇ ਪਹਿਲਾਂ ਸ਼ੁਰੂ ਹੋਇਆ। ਇਹ ਸਾਡੇ ਦੇਸ਼ 'ਚ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਹੈ। ਜਦੋਂ ਮੈਂ ਫੇਡ ਕੱਪ ਫਾਈਨਲ ਲਈ ਪਰਥ ਤੋਂ ਆਸਟਰੇਲੀਆ ਦੇ ਪੂਰਬੀ ਤੱਟ ਦੇ ਹਿੱਸੇ 'ਚ ਜਾ ਰਹੀ ਸੀ ਤਾਂ ਹਵਾਈ ਜਹਾਜ਼ ਤੋਂ ਮੈਂ ਧੂੰਆਂ ਅਤੇ ਅੱਗ ਦੇਖੀ। ਯਕੀਨੀ ਤੌਰ 'ਤੇ ਅਜੇ ਵੀ ਭਿਆਨਕ ਅੱਗ ਲੱਗੀ ਹੋਈ ਹੈ।''
ਦਿੱਲੀ ਦੇ ਨਿਸ਼ਾਨੇਬਾਜ਼ਾਂ ਨੇ ਰਾਸ਼ਟਰੀ ਚੈਂਪੀਅਨਸ਼ਿਪ 'ਚ ਜਿੱਤੇ 17 ਤਮਗੇ
NEXT STORY