ਮਿਆਮੀ— ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰਨ ਐਸ਼ ਬਾਰਟੀ ਨੇ ਸ਼ਨੀਵਾਰ ਨੂੰ ਇੱਥੇ ਬਿਆਂਕਾ ਆਂਦਰੇਸਕੂ ਦੇ ਮੁਕਾਬਲੇ ਨੂੰ ਵਿਚਾਲੇ ਹੀ ਛੱਡਣ ’ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਦੂਜਾ ਖ਼ਿਤਾਬ ਜਿੱਤਿਆ।
ਇਹ ਵੀ ਪੜ੍ਹੋ : IPL ਤੋਂ ਪਹਿਲਾਂ RCB ਨੂੰ ਵੱਡਾ ਝਟਕਾ, ਇਹ ਧਮਾਕੇਦਾਰ ਓਪਨਰ ਹੋਇਆ ਕੋਰੋਨਾ ਪਾਜ਼ੇਟਿਵ
ਆਸਟਰੇਲੀਆ ਦੀ ਬਾਰਟੀ ਜਦੋਂ 6-3, 6-4 ਨਾਲ ਅੱਗੇ ਚਲ ਰਹੀ ਸੀ ਉਦੋਂ ਬਿਆਂਕਾ ਨੇ ਪੈਰ ਦੀ ਸੱਟ ਕਾਰਨ ਮੁਕਾਬਲੇ ਤੋਂ ਹੱਟਣ ਦਾ ਫ਼ੈਸਲਾ ਕੀਤਾ। ਐਤਵਾਰ ਨੂੰ ਇਟਲੀ ਦੇ 19 ਸਾਲ ਦੇ ਯਾਨਿਕ ਸਨਿਰ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਯੁਵਾ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੂੰ ਫ਼ਾਈਨਲ ’ਚ ਪੋਲੈਂਡ ਦੇ 26ਵਾਂ ਦਰਜਾ ਪ੍ਰਾਪਤ ਹੂਬਰਟ ਹੁਰਕਾਜ ਨਾਲ ਭਿੜਨਾ ਹੈ। ਦੋਵੇਂ ਖਿਡਾਰੀ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਣ ਦੇ ਇਰਾਦੇ ਨਲ ਉਤਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਤੋਂ ਪਹਿਲਾਂ RCB ਨੂੰ ਵੱਡਾ ਝਟਕਾ, ਇਹ ਧਮਾਕੇਦਾਰ ਓਪਨਰ ਹੋਇਆ ਕੋਰੋਨਾ ਪਾਜ਼ੇਟਿਵ
NEXT STORY