ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਆਈ. ਪੀ. ਐੱਲ. ਵਿਚ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵੀ ਉਮੇਸ਼ ਯਾਦਵ ਨੂੰ ਲੈ ਕੇ ਅਸ਼ੋਕ ਡਿੰਡਾ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਡਿੰਡਾ ਨੇ ਆਰ. ਸੀ. ਬੀ. ਦਾ ਅਜਿਹਾ ਜਵਾਬ ਦਿੱਤਾ ਕਿ ਟੀਮ ਨੂੰ ਆਪਣਾ ਟਵੀਟ ਡਿਲੀਟ ਕਰਨਾ ਪਿਆ।

ਭਾਰਤ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੇ ਵੀਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕਰਾਰਾ ਜਵਾਬ ਦਿੰਦਿਆਂ ਆਪਣੀਆਂ ਉਪਲੱਬਧੀਆਂ ਗਿਣਵਾਈਆਂ ਹਨ। ਅਸ਼ੋਕ ਡਿੰਡਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ- ਮੈਨੂੰ ਨਫਰਤ ਕਰਨ ਵਾਲੇ ਅੰਕੜੇ ਕੱਢ ਦੇ ਦੇਖੋ, ਤੁਹਾਨੂੰ ਮਦਦ ਮਿਲੇਗੀ। ਮੇਰੇ 'ਤੇ ਤੰਜ ਕਸਣਾ ਬੰਦ ਕਰੋ। ਤੁਹਾਡੀ ਰਾਏ ਮੇਰੀ ਜ਼ਿੰਦਗੀ ਦਾ ਸਚ ਨਹੀਂ ਹੈ। ਇਸ ਲਈ ਮੇਰੇ ਤੋਂ ਨਫਰਤ ਕਰਨਾ ਬੰਦ ਕਰੋ ਅਤੇ ਮੈਨੂੰ ਇਸ ਤੋਂ ਬਾਹਰ ਕੱਢੋ।

ਅਸ਼ੋਕ ਡਿੰਡਾ ਨੇ ਇਹ ਜਵਾਬ ਆਰ. ਸੀ. ਬੀ. ਦੇ ਉਸ ਟਵੀਟ 'ਤੇ ਦਿੱਤਾ ਜਿਸ ਵਿਚ ਉਸ ਨੂੰ ਖਰਾਬ ਗੇਂਦਬਾਜ਼ ਕਿਹਾ ਗਿਆ ਸੀ। ਆਰ. ਸੀ. ਬੀ. ਨੇ ਟਵੀਟ ਕੀਤਾ ਸੀ, ਡਿੰਡਾ ਦੀ ਅਕੈਡਮੀ, ਇਹ ਕੀ ਹੈ। ਹਾਲਾਂਕਿ ਫ੍ਰੈਂਚਾਈਜ਼ੀ ਨੇ ਇਸ ਟਵੀਟ ਨੂੰ ਬਾਅਦ ਵਿਚ ਡਿਲੀਟ ਕਰ ਦਿੱਤਾ ਅਤੇ ਇਸ 'ਤੇ ਸਫਾਈ ਵੀ ਦਿੱਤੀ। ਆਰ. ਸੀ. ਬੀ. ਨੇ ਇਸ ਦੀ ਸਫਾਈ ਦਿੰਦਿਆਂ ਕਿਹ, ''ਕਿਸੇ ਨੇ ਇਸ ਟਵੀਟ ਨੂੰ ਬੁਰੀ ਨੀਅਤ ਨਾਲ ਕੀਤਾ ਅਤੇ ਉਸ ਨੂੰ ਟਰੋਲ ਕੀਤਾ।''
ਨਾਓਮੀ ਓਸਾਕਾ ਕਰੀਅਰ ਦੇ ਪਹਿਲੇ ਕਲੇਅ ਕੋਰਟ ਦੇ ਸੈਮੀਫਾਈਨਲ 'ਚ ਪਹੁੰਚੀ
NEXT STORY