ਦੁਬਈ– ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਕਿਹਾ ਕਿ ਗੇਂਦ ਸੁੱਟਣ ਤੋਂ ਪਹਿਲਾਂ ਦੂਜੇ ਪਾਸੇ ਦੇ ਬੱਲੇਬਾਜ਼ ਨੂੰ ਰਨ ਆਊਟ ਕਰਨ (ਮਾਕਡਿੰਗ) ਦੇ ਮਾਮਲੇ ਵਿਚ ਉਸਦੀ ਤੇ ਟੀਮ ਦੇ ਆਫ ਸਪਿਨਰ ਆਰ. ਅਸ਼ਵਿਨ ਦੀ ਸੋਚ ਹੁਣ ਇਕੋ ਜਿਹੀ ਹੈ। ਪਿਛਲੇ ਸੈਸ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ਵਿਚ ਜੋਸ ਬਟਲਰ ਨੂੰ ਇਸ ਤਰ੍ਹਾਂ ਨਾਲ ਆਊਟ ਕੀਤਾ ਸੀ। ਤਦ ਉਸਦੇ ਮੌਜੂਦਾ ਆਈ. ਪੀ. ਐੱਲ. ਕੋਚ ਨੇ ਇਸਦਾ ਸਮਰਥਨ ਨਹੀਂ ਕੀਤਾ ਸੀ।
ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਹਾਲਾਂਕਿ ਮੰਨਿਆ ਕਿ ਇਸ ਮਾਮਲੇ 'ਤੇ ਉਸਦੇ ਤੇ ਅਸ਼ਵਿਨ ਦੇ ਵਿਚਾਰ ਹੁਣ ਇਕੋਂ ਜਿਹੇ ਹਨ। ਪੋਂਟਿੰਗ ਨੇ ਕਿਹਾ ਕਿ ਜਦੋਂ ਮੈਂ ਇੱਥੇ ਪਹੁੰਚਿਆ ਸੀ ਤਾਂ ਇਸ ਵਾਰੇ ਪੋਡਕਾਸਟ 'ਤੇ ਸਾਡੀ ਵਧੀਆ ਚਰਚਾ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਤੇ ਹੁਣ ਸਾਡੀ ਸੋਚ ਇਕ ਵਰਗੀ ਹੈ। ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਖੇਡ ਦੇ ਨਿਯਮਾਂ ਦੇ ਤਹਿਤ ਸਭ ਕੁਝ ਕੀਤਾ ਤੇ ਉਹ ਬਿਲਕੁਲ ਠੀਕ ਹੈ। ਅਸ਼ਵਿਨ ਦੀਆਂ ਗੱਲਾਂ 'ਚ ਪੋਂਟਿੰਗ ਨੂੰ ਤਰਕ ਵੀ ਮਿਲਿਆ।
ਫਰਾਂਸ ਦੇ ਫਾਰਵਰਡ ਐਮਬਾਪੇ ਕੋਰੋਨਾ ਪਾਜ਼ੇਟਿਵ
NEXT STORY