ਸਪੋਰਟਸ ਡੈਸਕ : ਵੈਸਟਇੰਡੀਜ਼ ਨੂੰ ਉਸਦੇ ਘਰ ਵਿਚ ਹੀ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੱਖਣੀ ਅਫਰੀਕਾ ਦੇ ਨਾਲ ਘਰੇਲੂ ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਵੈਸਟਇੰਡੀਜ਼ ਦੌਰੇ 'ਤੇ ਰਵੀਚੰਦਰਨ ਅਸ਼ਵਿਨ ਅਤੇ ਰੋਹਿਤ ਸ਼ਰਮਾ ਨੂੰ ਟੀਮ ਵਿਚ ਤਾਂ ਸ਼ਾਮਲ ਕੀਤਾ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਨਹੀਂ ਦਿੱਤੀ ਗਈ। ਕਈ ਕ੍ਰਿਕਟਰਾਂ ਨੇ ਅਸ਼ਵਿਨ ਅਤੇ ਰੋਹਿਤ ਨੂੰ ਨਹੀਂ ਖਿਡਾਉਣ ਦੀ ਆਲੋਚਨਾ ਵੀ ਕੀਤੀ। ਹੁਣ ਹਾਲ ਹੀ 'ਚ ਅਸ਼ਵਿਨ ਨੇ ਰੋਹਿਤ ਸ਼ਰਮਾ ਅਤੇ ਕੁਲਦੀਪ ਯਾਦਵ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ ਤਸਵੀਰ ਦੇ ਜ਼ਰੀਏ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ ਕੁਝ ਦਿਨ ਪਹਿਲਾਂ ਅਸ਼ਵਿਨ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਤੋਂ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਵਿਚ ਰੋਹਿਤ ਸ਼ਰਮਾ ਅਤੇ ਕੁਲਦੀਪ ਯਾਦਵ ਵੀ ਨਾਲ ਬੈਠੇ ਹੋਏ ਹਨ। ਅਸ਼ਵਿਨ ਇਸ ਤਸਵੀਰ ਵਿਚ ਕਾਫੀ ਪੀ ਰਹੇ ਸੀ। ਅਸ਼ਵਿਨ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਕੁਝ ਅਜਿਹਾ ਲਿਖਿਆ, ਜਿਸ ਤੋਂ ਬਾਅਦ ਕੇ. ਐੱਲ. ਰਾਹੁਲ ਅਤੇ ਹਾਰਦਿਕ ਪੰਡਯਾ ਨੂੰ ਪ੍ਰਸ਼ੰਸਕ ਟ੍ਰੋਲ ਕਰ ਰਹੇ ਹਨ।
ਅਸ਼ਵਿਨ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ- ਕਾਫੀ ਦਾ ਇਕ ਕੱਪ ਹਮੇਸ਼ਾ ਇਕ ਕਹਾਣੀ ਸੁਣਾਉਂਦਾ ਹੈ, ਜੋ ਤੁਸੀਂ ਪਹਿਲਾਂ ਨਾ ਸੁਣੀ ਹੋਵੇ। ਕੀ ਕਹਿੰਦੇ ਹੋ ਰੋਹਿਤ ਸ਼ਰਮਾ। ਅਸ਼ਵਿਨ ਨੇ ਇਸ ਤਸਵੀਰ ਨੂੰ ਰੋਹਿਤ ਸ਼ਰਮਾ ਅਤੇ ਕੁਲਦੀਪ ਯਾਦਵ ਨੂੰ ਟੈਗ ਕੀਤਾ ਪਰ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਹੁਲ ਅਤੇ ਪੰਡਯਾ ਨੂੰ ਵੀ ਇਹ ਤਸਵੀਰ ਟੈਗ ਕਰਨੀ ਚਾਹੀਦੀ ਸੀ। ਰੋਹਿਤ ਨੇ ਵੀ ਇਸ ਤਸਵੀਰ ਦੇ ਕੁਮੈਂਟ ਵਿਚ ਲਿਖਿਆ- 'ਬਹੁਤ ਸਹੀ। ਮੈਂ ਹੈਰਾਨ ਸੀ'।
ਆਖਰੀ ਏਸ਼ੇਜ਼ ਟੈਸਟ 'ਚ ਸਮਿਥ ਦੇ ਨਿਸ਼ਾਨੇ 'ਤੇ ਹੋਵੇਗਾ 73 ਸਾਲ ਪੁਰਾਣਾ ਇਹ ਰਿਕਾਰਡ
NEXT STORY