ਜੈਪੁਰ : ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਰੱਜ ਕੇ ਤਾਰੀਫ਼ ਕੀਤੀ ਹੈ ਅਤੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਭਵਿੱਖ ਵਿੱਚ ਭਾਰਤੀ ਰਾਸ਼ਟਰੀ ਟੀਮ ਲਈ ਤਿੰਨੋਂ ਫਾਰਮੈਟਾਂ (ਟੈਸਟ, ਵਨਡੇ ਅਤੇ ਟੀ-20) ਵਿੱਚ ਖੇਡੇ। ਰਾਜਸਥਾਨ ਰਾਇਲਜ਼ ਲਈ ਪਾਰੀ ਦੀ ਸ਼ੁਰੂਆਤ ਕਰਦਿਆਂ ਸੂਰਿਆਵੰਸ਼ੀ ਨੇ ਇੱਕ ਨਿਡਰ ਖਿਡਾਰੀ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ।
'ਬਾਕਸ-ਆਫਿਸ' ਖਿਡਾਰੀ ਅਤੇ ਬਿਹਤਰੀਨ ਮਨੋਰੰਜਨ
ਅਸ਼ਵਿਨ ਅਨੁਸਾਰ ਵੈਭਵ ਹਰ ਗੇਂਦਬਾਜ਼ ਦੀ ਰੱਜ ਕੇ ਕੁੱਟਾਪਾ ਚਾੜ੍ਹ ਰਿਹਾ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਉਸ ਨੂੰ ਟੈਸਟ ਮੈਚਾਂ ਵਿੱਚ ਖੇਡਦੇ ਦੇਖਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ... ਉਸ ਨੂੰ ਕ੍ਰਿਕਟ ਦੇ ਮੈਦਾਨ 'ਤੇ ਉਤਾਰੋ, ਲੋਕਾਂ ਨੂੰ ਮੈਚ ਦੇਖਣ ਲਈ ਬੁਲਾਓ ਕਿਉਂਕਿ ਉਹ ਤੁਹਾਡਾ ਭਰਪੂਰ ਮਨੋਰੰਜਨ ਕਰੇਗਾ" । ਅਸ਼ਵਿਨ ਨੇ ਵੈਭਵ ਦੇ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਕੀਤੇ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਸ ਨੂੰ ਇੱਕ 'ਬਾਕਸ-ਆਫਿਸ' ਖਿਡਾਰੀ ਦੱਸਿਆ।
ਦੁਨੀਆ ਦੇ ਦਿੱਗਜ ਗੇਂਦਬਾਜ਼ਾਂ ਦਾ ਸਾਹਮਣਾ
ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਮੌਜੂਦਾ ਆਈਪੀਐਲ ਸੀਜ਼ਨ ਵਿੱਚ ਦੁਨੀਆ ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ ਜਿਵੇਂ ਕਿ ਜਸਪ੍ਰੀਤ ਬੁਮਰਾਹ, ਜੋਸ਼ ਹੇਜ਼ਲਵੁੱਡ ਅਤੇ ਮੁਹੰਮਦ ਸਿਰਾਜ ਦਾ ਪੂਰੀ ਸਹਿਜਤਾ ਨਾਲ ਸਾਹਮਣਾ ਕੀਤਾ ਹੈ। ਅਸ਼ਵਿਨ ਨੇ ਕਿਹਾ ਕਿ ਵੈਭਵ ਅਜੇ ਸਿਰਫ਼ 15 ਸਾਲ ਦਾ ਹੈ ਅਤੇ ਉਸ ਨੂੰ ਆਪਣੇ ਮਨ ਦੀ ਕਰਨ ਦੇਣੀ ਚਾਹੀਦੀ ਹੈ।
ਰਾਜਸਥਾਨ ਰਾਇਲਜ਼ ਨੂੰ ਸਲਾਹ
ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਦੇ ਪ੍ਰਬੰਧਨ ਨੂੰ ਵੀ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਇਸ 15 ਸਾਲਾ ਖਿਡਾਰੀ ਨੂੰ ਉਸੇ ਤਰ੍ਹਾਂ ਖੇਡਣ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਹੁਣ ਤੱਕ ਖੇਡਦਾ ਆਇਆ ਹੈ। ਉਨ੍ਹਾਂ ਅਨੁਸਾਰ, ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ ਜਦੋਂ ਕੋਈ ਖਿਡਾਰੀ ਆਪਣੀ ਖੇਡ ਦਾ ਇੰਨਾ ਆਨੰਦ ਲੈਂਦਾ ਹੈ।
IPL 2026: ਰਾਸ਼ਿਦ ਖਾਨ ਦੀ ਸ਼ਾਨਦਾਰ ਵਾਪਸੀ; ਸਰਜਰੀ ਤੋਂ ਬਾਅਦ ਜਲਦਬਾਜ਼ੀ ਨੂੰ ਮੰਨਿਆ 'ਵੱਡੀ ਗਲਤੀ'
NEXT STORY