ਨਵੀਂ ਦਿੱਲੀ (ਬਿਊਰੋ)— ਭਾਰਤ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਇਨ੍ਹੀਂ ਦਿਨੀਂ ਭਾਰਤ ਦੀ ਵਨਡੇ ਅਤੇ ਟੀ-20 ਟੀਮ ਤੋਂ ਬਾਹਰ ਚੱਲ ਰਹੇ ਹਨ। ਭਾਰਤ ਦੀ ਵਨਡੇ ਟੀਮ ਤੋਂ ਬਾਹਰ ਚੱਲ ਰਹੇ ਅਸ਼ਵਿਨ ਨੇ ਹੁਣ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਗੱਲ ਕੀਤੀ ਹੈ। ਅਸ਼ਵਿਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕੋਹਲੀ ਨੂੰ ਭਾਰੀ ਮਾਨਸਿਕਤਾ ਵਾਲਾ ਕਪਤਾਨ ਕਰਾਰ ਦਿੱਤਾ ਹੈ।
ਟੀਮ ਦੇ ਮਨੋਬਲ ਨੂੰ ਵਧਾਉਂਦਾ ਹੈ ਕੋਹਲੀ ਦਾ ਅਜਿਹਾ ਰਵੱਈਆ
ਕੋਹਲੀ ਦੀ ਕਪਤਾਨੀ ਉੱਤੇ ਪੁੱਛੇ ਗਏ ਸਵਾਲ ਉੱਤੇ ਅਸ਼ਵਿਨ ਨੇ ਕਿਹਾ ਕਿ ਵਿਰਾਟ ਇਸ ਖੇਡ ਦੇ ਮਹਾਨ ਕਪਤਾਨਾਂ ਦੀ ਲਿਸਟ ਵਿਚ ਹਨ। ਉਹ ਅਜਿਹੇ ਖਿਡਾਰੀ ਹਨ ਜੋ ਹਰ ਪਰਿਸਥਿਤੀ ਵਿਚ ਜਿੱਤ ਲਈ ਖੇਡਣਗੇ। ਉਨ੍ਹਾਂ ਵਿਚ ਨਾਕਰਾਤਮਕਤਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹ ਹਮੇਸ਼ਾ ਜਿੱਤ ਦੀ ਗੱਲ ਕਰਦੇ ਹਨ, ਹਲਾਤ ਨੂੰ ਬਚਾਉਣ ਦੀ ਨਹੀਂ। ਇਹ ਵਧੀਆ ਹੈ ਕਿਉਂਕਿ ਖਿਡਾਰੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਇਹ ਗੱਲ ਟੀਮ ਦੇ ਮਨੋਬਲ ਨੂੰ ਵਧਾਉਂਦੀ ਹੈ।
ਕੋਹਲੀ ਨੂੰ ਦੇਣਾ ਚਾਹੀਦੈ ਕਰੈਡਿਟ
ਅਸ਼ਵਿਨ ਨੇ ਅੱਗੇ ਕਿਹਾ, ''ਆਲਟਾਈਮ ਕਪਤਾਨ ਦੇ ਤੌਰ ਉੱਤੇ ਇਹ ਉਨ੍ਹਾਂ ਦਾ ਪਹਿਲਾ ਵਿਦੇਸ਼ੀ ਦੌਰਾ ਹੈ। ਮੈਨੂੰ ਵਿਸ਼ਵਾਸ ਹੈ ਕਿ ਪਿਛਲੇ ਸਾਰੇ ਵਧੀਆ ਕਪਤਾਨਾਂ ਨੇ ਘਰੇਲੂ ਮੈਦਾਨਾਂ ਤੋਂ ਛਾਪ ਛੱਡਣਾ ਸ਼ੁਰੂ ਕੀਤਾ ਹੋਵੇਗਾ। ਵਧੀਆ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਇਸਦਾ ਕਰੈਡਿਟ ਦਈਏ।''
IND VS SA : ਝੂਲਨ ਗੋਸਵਾਮੀ ਨੇ ਰਚਿਆ ਇਤਿਹਾਸ, ਇਹ ਖਾਸ ਰਿਕਾਰਡ ਕੀਤਾ ਆਪਣੇ ਨਾਂ
NEXT STORY