ਮੈਲਬੋਰਨ- ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ’ਚ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਵਿਰੁੱਧ ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮੁਥੱਈਆ ਮੁਰਲੀਧਰਨ ਦੇ ਸਭ ਤੋਂ ਜ਼ਿਆਦਾ ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਅਸ਼ਵਿਨ ਨੇ ਦੂਜੇ ਟੈਸਟ ਦੇ ਚੌਥੇ ਦਿਨ ਆਸਟਰੇਲੀਆਈ ਪਾਰੀ ਦਾ ਅੰਤ ਜੋਸ਼ ਹੇਜਲਵੁੱਡ ਦੀ ਵਿਕਟ ਦੇ ਨਾਲ ਕੀਤਾ। ਜੋ ਭਾਰਤੀ ਸਪਿਨਰ ਦੇ 192ਵੇਂ ਖੱਬੇ ਹੱਥ ਦੇ ਬੱਲੇਬਾਜ਼ ਬਣੇ। ਮੁਰਲੀਧਰਨ 191 ਵਿਕਟਾਂ ਦੇ ਨਾਲ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਖੱਬੇ ਹੱਥ ਦੇ ਬੱਲੇਬਾਜ਼ ਵਿਰੁੱਧ ਸਭ ਤੋਂ ਸਫਲ ਗੇਂਦਬਾਜ਼ ਸਨ। ਇਸ ਤੋਂ ਬਾਅਦ ਇੰਗਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (186), ਆਸਟਰੇਲੀਆ ਦੇ ਦਿੱਗਜ ਗਲੇਨ ਮੈਕਗ੍ਰਾ (172) ਅਤੇ ਸ਼ੇਨ ਵਾਰਨ (172) ਅਤੇ ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ (167) ਸਨ।
ਅਸ਼ਵਿਨ ਨੇ ਮੈਲਬੋਰਨ ’ਚ ਭਾਰਤ ਵਲੋਂ 8 ਵਿਕਟਾਂ ਨਾਲ ਮਿਲੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 2 ਪਾਰੀਆਂ ’ਚ 5 ਵਿਕਟਾਂ ਹਾਸਲ ਕੀਤੀਆਂ, ਜਿਸ ’ਚ ਉਨ੍ਹਾਂ ਨੇ ਪਹਿਲੀ ਪਾਰੀ ’ਚ 3 ਵਿਕਟਾਂ ਹਾਸਲ ਕੀਤੀਆਂ। ਸਟੀਵ ਸਮਿਥ ਦਾ ਮਹੱਤਵਪੂਰਨ ਵਿਕਟ ਵੀ ਸ਼ਾਮਲ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਾਊਦੀ ਨੇ ਬਣਾਇਆ ਵਿਸ਼ਵ ਰਿਕਾਰਡ, ਬਣੇ ਦੁਨੀਆ ਦੇ ਇਕਲੌਤੇ ਕ੍ਰਿਕਟਰ
NEXT STORY