ਕੋਲੰਬੋ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਪਿੱਠ 'ਚ ਖਿਚਾਅ ਕਾਰਨ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਵਨਡੇ ਕ੍ਰਿਕਟ ਟੂਰਨਾਮੈਂਟ ਦੇ ਮੈਚ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਅਈਅਰ ਪਿੱਠ ਦੀ ਸੱਟ ਤੋਂ ਪ੍ਰੇਸ਼ਾਨ ਸਨ, ਜਿਸ ਲਈ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ।
ਇਹ ਵੀ ਪੜ੍ਹੋ : 19 ਸਾਲ ਦੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ, ਜਿੱਤਿਆ ਪਹਿਲਾ ਗ੍ਰੈਂਡਸਲੈਮ ਖਿਤਾਬ
ਉਸ ਨੇ ਏਸ਼ੀਆ ਕੱਪ ਵਿੱਚ 2 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਵਾਪਸੀ ਕੀਤੀ ਸੀ ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਕਰੀਬ ਛੇ ਮਹੀਨਿਆਂ ਵਿੱਚ ਇਹ ਉਸਦਾ ਪਹਿਲਾ ਪ੍ਰਤੀਯੋਗੀ ਮੈਚ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਮੁਤਾਬਕ, 'ਸ਼੍ਰੇਅਸ ਅਈਅਰ ਨੂੰ ਅੱਜ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਪਿੱਠ 'ਚ ਜਕੜਨ ਹੋ ਗਈ।'
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ਤੋਂ ਪਹਿਲਾਂ ਆਤਮਵਿਸ਼ਵਾਸ ਨਾਲ ਲਬਰੇਜ਼ ਹਾਕੀ ਫਾਰਵਰਡ ਗੁਰਜੰਟ ਸਿੰਘ
ਅਈਅਰ ਦੇ ਬਾਹਰ ਹੋਣ ਨਾਲ ਕੇਐੱਲ ਰਾਹੁਲ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ। ਰਾਹੁਲ ਵੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਆਖਰੀ ਵਾਰ ਆਈ.ਪੀ.ਐੱਲ 'ਚ ਖੇਡਿਆ ਸੀ ਅਤੇ ਇਸ ਤੋਂ ਬਾਅਦ ਉਸ ਦਾ ਪੱਟ ਦਾ ਆਪਰੇਸ਼ਨ ਹੋਇਆ ਸੀ। ਅਈਅਰ ਅਤੇ ਰਾਹੁਲ ਦੋਵੇਂ ਭਾਰਤ ਦੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਹਨ ਪਰ ਸੱਟ ਕਾਰਨ ਲੰਬੇ ਸਮੇਂ ਬਾਅਦ ਵਾਪਸੀ ਕਰਨ 'ਤੇ ਉਨ੍ਹਾਂ ਦੀ ਫਿਟਨੈੱਸ 'ਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਚੈਂਪੀਅਨਸ਼ਿਪ : ਵੇਟਲਿਫਟਰ ਨਾਰਾਇਣ ਅਜੀਤ 5ਵੇਂ ਸਥਾਨ ’ਤੇ ਰਿਹਾ
NEXT STORY