ਰਿਆਦ, (ਭਾਸ਼ਾ)- ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਖੇਡ ਰਹੇ ਮੌਜੂਦਾ ਰਾਸ਼ਟਰੀ ਚੈਂਪੀਅਨ ਨਾਰਾਇਣ ਅਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਪੁਰਸ਼ਾਂ ਦੇ 73 ਕਿ. ਗ੍ਰਾ. ਵਰਗ ’ਚ ਗਰੁੱਪ-ਸੀ ’ਚ 5ਵਾਂ ਸਥਾਨ ਹਾਸਲ ਕੀਤਾ। ਰਾਸ਼ਟਰਮੰਡਲ ਚੈਂਪੀਅਨਸ਼ਿਪ ਸੋਨ ਤਮਗਾ ਜੇਤੂ ਅਜੀਤ ਨੂੰ ਪਿਛਲੇ ਮਹੀਨੇ ਏਸ਼ੀਆਈ ਖੇਡਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਖੇਡ ਮੰਤਰਾਲਾ ਦੇ ਚੋਣ ਮਾਪਦੰਡਾਂ ’ਤੇ ਖਰਾ ਨਹੀਂ ਉਤਰ ਰਿਹਾ ਸੀ।
ਇਹ ਵੀ ਪੜ੍ਹੋ : Asia Cup Super 4: ਸ਼੍ਰੀਲੰਕਾਈ ਗੇਂਦਬਾਜ਼ਾਂ ਦਾ ਜ਼ਬਰਦਤ ਪ੍ਰਦਰਸ਼ਨ, 21 ਦੌੜਾਂ ਨਾਲ ਬੰਗਲਾਦੇਸ਼ ਨੂੰ ਹਰਾਇਆ
ਉਸ ਨੇ ਸਨੈਚ ’ਚ 140 ਕਿ. ਗ੍ਰਾ. ਅਤੇ ਕਲੀਨ ਐਂਡ ਜਰਕ ’ਚ 172 ਕਿ. ਗ੍ਰਾ. ਸਮੇਤ ਕੁਲ 312 ਕਿ. ਗ੍ਰਾ. ਭਾਰ ਚੁੱਕਿਆ। ਉਹ 320 ਕਿ. ਗ੍ਰਾ. ਦਾ ਟੀਚਾ ਪੂਰਾ ਨਹੀਂ ਕਰ ਸਕਿਆ ਪਰ ਇਹ ਉਸ ਦੇ ਆਪਣੇ ਪ੍ਰਦਰਸ਼ਨ ਤੋਂ ਬਿਹਤਰ ਸੀ। ਉਸ ਨੇ ਜੁਲਾਈ ’ਚ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ 308 ਕਿ. ਗ੍ਰਾ. (138 ਕਿ. ਗ੍ਰਾ. ਅਤੇ 170 ਕਿ. ਗ੍ਰਾ.) ਭਾਰ ਚੁੱਕਿਆ ਸੀ। ਥਾਈਲੈਂਡ ਦੇ ਵੀਰਾਫੋਨ ਵਿਚੁਮਾ 349 ਕਿ. ਗ੍ਰਾ. ਭਾਰ ਚੁੱਕ ਕੇ ਗਰੁੱਪ ’ਚ ਟਾਪ ’ਤੇ ਰਿਹਾ। ਭਾਰਤ ਦੇ ਰਾਸ਼ਟਰਮੰਡਲ ਖੇਡ ਚੈਂਪੀਅਨ ਅਚਿੰਤਾ ਸ਼ੇਉਲੀ 285 ਕਿ. ਗ੍ਰਾ. ਭਾਰ ਚੁੱਕ ਕੇ ਗਰੁੱਪ-ਡੀ ’ਚ ਨਿਰਾਸ਼ਾਜਨਕ 8ਵੇਂ ਸਥਾਨ ’ਤੇ ਰਿਹਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲੋਚਿਸਤਾਨ 'ਚ 6 ਫੁੱਟਬਾਲ ਖਿਡਾਰੀ ਅਗਵਾ, ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਹੇ ਸਨ ਸਿਬੀ
NEXT STORY