ਇਸਲਾਮਾਬਾਦ (ਏਜੰਸੀ) - ਦੁਬਈ ਵਿੱਚ ਏਸ਼ੀਆ ਕੱਪ 2022 ਦੇ ਦੂਜੇ ਮੈਚ ਵਿੱਚ ਭਾਰਤ ਹੱਥੋਂ ਪਾਕਿਸਤਾਨ ਦੀ ਹਾਰ ਮਗਰੋਂ ਇਸਲਾਮਾਬਾਦ ਦੇ ਸਾਬਕਾ ਸੰਘੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕ੍ਰਿਕਟ ਮੈਚ ਹਾਰਨ ਲਈ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਦੇਸ਼ ਦੀ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਦੇ ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਟਵਿੱਟਰ 'ਤੇ ਕਿਹਾ ਕਿ ਦੁਬਈ 'ਚ ਮੈਚ ਹਾਰਨਾ ਟੀਮ ਦੀ ਗ਼ਲਤੀ ਨਹੀਂ ਹੈ ਪਰ ਮੌਜੂਦਾ ਸਰਕਾਰ ਹੀ 'ਮਨਹੂਸ' (ਬਦਕਿਸਮਤ) ਹੈ। ਫਵਾਦ ਹੁਸੈਨ ਨੇ ਇੱਕ ਟਵੀਟ ਵਿੱਚ ਕਿਹਾ, "ਇਹ ਟੀਮ ਦੀ ਗ਼ਲਤੀ ਨਹੀਂ ਹੈ, ਮੌਜੂਦਾ ਸਰਕਾਰ ਹੀ 'ਮਨਹੂਸ' ਹੈ।"
ਇਹ ਵੀ ਪੜ੍ਹੋ: 'ਖੇਡਾਂ ਵਤਨ ਪੰਜਾਬ ਦੀਆਂ' ਅੱਜ ਤੋਂ ਸ਼ੁਰੂ: ਤਿਆਰੀਆਂ ਮੁਕੰਮਲ, CM ਭਗਵੰਤ ਮਾਨ ਸ਼ਾਮ 4 ਵਜੇ ਕਰਨਗੇ ਸ਼ੁੱਭ ਆਰੰਭ
ਪਾਕਿਸਤਾਨ ਸਰਕਾਰ ਦੀ ਆਪਣੇ ਖਿਡਾਰੀਆਂ ਪ੍ਰਤੀ ਲਾਪਰਵਾਹੀ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਾਸ਼ਟਰਮੰਡਲ ਖੇਡਾਂ ਦੌਰਾਨ ਇੱਕ ਪਾਕਿਸਤਾਨੀ ਮੀਡੀਆ ਕਰਮੀ ਸ਼ਿਰਾਜ਼ ਹਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੈਲੀ ਦੀ ਤੁਲਨਾ ਗੁਆਂਢੀ ਦੇਸ਼ ਦੇ ਨੇਤਾਵਾਂ ਦੇ ਰਵੱਈਏ ਨਾਲ ਕੀਤੀ ਸੀ। ਸ਼ਿਰਾਜ਼ ਹਸਨ ਨੇ ਲਿਖਿਆ ਸੀ, 'ਭਾਰਤ ਆਪਣੇ ਐਥਲੀਟਾਂ ਨੂੰ ਕਿੰਨੇ ਵਧੀਆ ਢੰਗ ਨਾਲ ਪ੍ਰੋਜੈਕਟ ਕਰਦਾ ਹੈ। ਸ਼ਿਰਾਜ਼ ਨੇ ਪੂਜਾ ਗਹਿਲੋਤ ਦੇ ਕਾਂਸੀ ਜਿੱਤਣ ਅਤੇ ਗੋਲਡ ਨਾ ਜਿੱਤਣ ਕਾਰਨ ਦੁੱਖ ਪ੍ਰਗਟ ਕਰਨ ਦੇ ਬਾਅਦ ਪੀ.ਐੱਮ. ਮੋਦੀ ਦੇ ਉਸ ਜਵਾਬ ਦਾ ਜ਼ਿਕਰ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਪੂਜਾ ਦਾ ਹੌਸਲਾ ਵਧਾਇਆ ਸੀ। ਸ਼ਿਰਾਜ਼ ਦਾ ਕਹਿਣਾ ਹੈ ਕਿ ਕਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਜਿਹਾ ਸੰਦੇਸ਼ ਦੇਖਿਆ ਹੈ? ਕੀ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਪਾਕਿਸਤਾਨੀ ਅਥਲੀਟ ਮੈਡਲ ਜਿੱਤ ਰਹੇ ਹਨ।'
ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪਾਕਿਸਤਾਨ ਕ੍ਰਿਕਟ ਬੋਰਡ, ਇੰਝ ਕਰੇਗਾ ਮਦਦ
ਦੱਸ ਦੇਈਏ ਕਿ ਹਾਰਦਿਕ ਪੰਡਯਾ ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਏਸ਼ੀਆ ਕੱਪ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ਵਿਚ ਆਪਣੀ ਉਪਯੋਗਿਤਾ ਸਾਬਤ ਕਰਦੇ ਹੋਏ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਨੂੰ 19.5 ਓਵਰਾਂ ਵਿਚ 147 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ਵਿਚ ਅਜੇਤੂ 33 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (29 ਗੇਂਦਾਂ ’ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਭਾਰਤੀ ਟੀਮ ਨੇ 10 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।ਹੈਰਿਸ ਰਾਓਫ ਦੇ ਕਰਵਾਏ 19ਵੇਂ ਓਵਰ ਵਿਚ ਪੰਡਯਾ ਦੇ ਤਿੰਨ ਚੌਕਿਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਨੂੰ ਆਖਰੀ ਤਿੰਨ ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ ਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਲਾ ਕੇ ਦੋ ਗੇਂਦਾਂ ਬਾਕੀ ਰਹਿੰਦਿਆਂਭਾਰਤ ਨੂੰ ਜਿੱਤ ਦਿਵਾਈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹਾਰਦਿਕ ਪੰਡਯਾ ਦੀ ਪਾਕਿ ਖ਼ਿਲਾਫ਼ ਮੈਚ ਜੇਤੂ ਪਾਰੀ ਲਈ ਰੋਹਿਤ ਸ਼ਰਮਾ ਨੇ ਕਹੀ ਇਹ ਖ਼ਾਸ ਗੱਲ
NEXT STORY