ਕੋਲੰਬੋ- ਪਾਕਿਸਤਾਨ ਦੀ ਥਾਂ ਸ਼੍ਰੀਲੰਕਾ 'ਚ ਹੋਣ ਵਾਲਾ ਏਸ਼ੀਆ ਕੱਪ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਮਾਮਲਿਆਂ ਕਾਰਨ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ। ਆਖਰੀ ਵਾਰ 2018 'ਚ ਹੋਇਆ, ਹੁਣ ਏਸ਼ੀਆ ਕੱਪ ਜੂਨ 'ਚ ਹੋਣਾ ਸੀ ਪਰ ਸ਼੍ਰੀਲੰਕਾ ਕ੍ਰਿਕਟ ਦੇ ਸੀ. ਈ. ਓ. ਐਸ਼ਲੇ ਡਿਸਿਲਵਾ ਨੇ ਐਲਾਨ ਕੀਤਾ ਕਿ ਉਸਦੇ ਲਈ ਟੂਰਨਾਮੈਂਟ ਦਾ ਆਯੋਜਨ ਮੁਸ਼ਕਿਲ ਹੈ।
ਇਹ ਖ਼ਬਰ ਪੜ੍ਹੋ-ਦਿੱਲੀ ਕਮੇਟੀ ਦੇ 21 ਮੈਂਬਰਾਂ ਨੇ ਜਨਰਲ ਹਾਊਸ ਬੁਲਾਉਣ ਦੀ ਕੀਤੀ ਮੰਗ
ਡਿਸਿਲਵਾ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜੂਨ 'ਚ ਇਹ ਟੂਰਨਾਮੈਂਟ ਨਹੀਂ ਹੋ ਸਕੇਗਾ। ਟੂਰਨਾਮੈਂਟ ਪਾਕਿਸਤਾਨ 'ਚ ਹੋਣਾ ਸੀ ਪਰ ਭਾਰਤ ਅਤੇ ਪਕਿਸਤਾਨ ਦੇ ਵਿਚ ਰਾਜਨੀਤਿਕ ਤਣਾਅ ਦੇ ਕਾਰਨ ਭਾਰਤੀ ਟੀਮ ਦਾ ਜਾਣਾ ਸੰਭਵ ਨਹੀਂ ਸੀ ਪਰ ਇਸ ਲਈ ਇਸ ਨੂੰ ਸ਼੍ਰੀਲੰਕਾ 'ਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਹੁਣ ਇਹ ਟੂਰਨਾਮੈਂਟ 2023 ਵਨ ਡੇ ਵਿਸ਼ਵ ਕੱਪ ਤੋਂ ਬਾਅਦ ਹੀ ਹੋ ਸਕੇਗੇ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨੇ ਵੀ ਇਸ ਬਾਰੇ ਰਸਮੀ ਐਲਾਨ ਨਹੀਂ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਹਲੀ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਦੀ ਮਾਂ ਦੇ ਇਲਾਜ ਲਈ ਆਏ ਅੱਗੇ, ਦਿੱਤੇ ਇੰਨੇ ਲੱਖ ਰੁਪਏ
NEXT STORY