ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਦੇਵਜੀਤ ਸੈਕੀਆ ਨੇ ਭਰੋਸਾ ਦਿਵਾਇਆ ਹੈ ਕਿ ਮਹਿਲਾ ਅਤੇ ਪੁਰਸ਼ ਦੋਵਾਂ ਟੀਮਾਂ ਦੀਆਂ ਏਸ਼ੀਆ ਕੱਪ ਟਰਾਫ਼ੀਆਂ ਜਲਦ ਹੀ ਮੁੰਬਈ ਸਥਿਤ ਬੀ.ਸੀ.ਸੀ.ਆਈ. ਦੇ ਹੈੱਡਕੁਆਰਟਰ ਪਹੁੰਚ ਜਾਣਗੀਆਂ। ਪਿਛਲੇ ਹਫ਼ਤੇ ਭਾਰਤੀ ਮਹਿਲਾ ਖਿਡਾਰੀਆਂ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਦੇ ਹੱਥੋਂ ਜੇਤੂ ਮੈਡਲ ਅਤੇ ਏਸ਼ੀਆ ਕੱਪ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ। ਅਜਿਹੀ ਹੀ ਘਟਨਾ ਪਿਛਲੇ ਸਾਲ ਦੁਬਈ ਵਿੱਚ ਪੁਰਸ਼ ਏਸ਼ੀਆ ਕੱਪ ਫਾਈਨਲ ਤੋਂ ਬਾਅਦ ਵੀ ਦੇਖਣ ਨੂੰ ਮਿਲੀ ਸੀ।
ਸ਼ੁੱਕਰਵਾਰ ਨੂੰ ਮੁੰਬਈ ਵਿੱਚ ਹੋਈ ਬੀ.ਸੀ.ਸੀ.ਆਈ. ਦੀ 95ਵੀਂ ਸਾਲਾਨਾ ਆਮ ਬੈਠਕ (ਏਜੀਐੱਮ) ਤੋਂ ਬਾਅਦ ਸੈਕੀਆ ਨੇ ਕਿਹਾ, "ਏਸ਼ੀਆ ਕੱਪ ਟਰਾਫ਼ੀਆਂ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਦਿਨ ਇੱਥੇ ਜ਼ਰੂਰ ਪਹੁੰਚਣਗੀਆਂ। ਮੈਂ ਕੋਈ ਨਿਸ਼ਚਿਤ ਸਮਾਂ ਨਹੀਂ ਦੱਸ ਸਕਦਾ, ਪਰ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਟਰਾਫ਼ੀਆਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਸਥਿਤ ਬੀ.ਸੀ.ਸੀ.ਆਈ. ਦੇ ਮੁੱਖ ਦਫ਼ਤਰ 'ਚ ਜ਼ਰੂਰ ਆਉਣਗੀਆਂ।"
ਸੈਕੀਆ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਏ.ਸੀ.ਸੀ. ਪ੍ਰਧਾਨ ਵਜੋਂ ਨਕਵੀ ਦਾ ਕਾਰਜਕਾਲ ਖ਼ਤਮ ਹੋਣ ਵੱਲ ਵੱਧ ਰਿਹਾ ਹੈ, ਜੋ ਅਪ੍ਰੈਲ 2027 'ਚ ਸਮਾਪਤ ਹੋਵੇਗਾ। ਐਤਵਾਰ ਨੂੰ ਦੁਬਈ 'ਚ ਏਸ਼ੀਆ ਕੱਪ ਫਾਈਨਲ 'ਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਆਪਣਾ ਵੱਖਰਾ ਮੈਡਲ ਪ੍ਰੈਜ਼ੈਂਟੇਸ਼ਨ ਸਮਾਰੋਹ ਆਯੋਜਿਤ ਕੀਤਾ ਸੀ। ਇਸ ਤੋਂ ਪਹਿਲਾਂ ਸੈਕੀਆ ਨੇ ਸਪੱਸ਼ਟ ਕੀਤਾ ਸੀ ਕਿ ਨਕਵੀ ਦੇ ਹੱਥੋਂ ਐਵਾਰਡ ਨਾ ਲੈਣਾ ਇੱਕ ਸੰਸਥਾਗਤ ਫੈਸਲ ਸੀ।
ਸੂਰਿਆਵੰਸ਼ੀ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ : ਗੰਭੀਰ
NEXT STORY