ਆਬੂ ਧਾਬੀ— ਥਾਈਲੈਂਡ ਵਿਰੁੱਧ 33 ਸਾਲਾਂ ਬਾਅਦ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਅੱਜ ਇੱਥੇ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਲੈਅ ਬਰਕਰਾਰ ਨਹੀਂ ਰੱਖ ਸਕੀ ਤੇ ਉਸ ਨੂੰ ਮੇਜ਼ਬਾਨ ਯੂ. ਏ. ਈ. ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚ ਵਿਚ ਭਾਰਤੀ ਸਟਾਰ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ, ਅਨਿਰੁਧ ਥਾਫਾ ਤੇ ਜੇਜੇ ਲਾਲਪੇਖਲੂਆ ਨੇ ਸ਼ਾਨਦਾਰ ਗੋਲਾਂ ਨਾਲ ਥਾਈਲੈਂਡ ਨੂੰ 4-1 ਨਾਲ ਹਰਾਇਆ ਸੀ ਪਰ ਅੱਜ ਇਹ ਸਾਰੇ ਖਿਡਾਰੀ ਆਪਣੀ ਟੀਮ ਲਈ ਇਕ ਵੀ ਗੋਲ ਨਹੀਂ ਕਰ ਸਕੇ।
ਦੋਵੇਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤੀ ਕੀਤੀ ਸੀ। ਪਹਿਲੇ ਹਾਫ ਤਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਦੂਜੇ ਹਾਫ ਵਿਚ ਯੂ. ਏ. ਈ. ਦੇ ਖਿਡਾਰੀ ਖਲਫਾਨ ਮੁਬਾਰਕ ਨੇ 41ਵੇਂ ਮਿੰਟ ਵਿਚ ਗੋਲ ਕਰ ਕੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਪਰ 88ਵੇਂ ਮਿੰਟ ਵਿਚ ਅਲੀ ਨੇ ਗੋਲ ਕਰ ਕੇ ਆਪਣੀ ਟੀਮ ਨੂੰ 2-0 ਨਾਲ ਫੈਸਲਾਕੁੰਨ ਬੜ੍ਹਤ ਦਿਵਾ ਦਿੱਤੀ, ਜਿਹੜੀ ਅੰਤ ਤਕ ਬਰਕਰਾਰ ਰਹੀ।
Sport's Wrap up 10 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY