ਮਸਕਟ–ਭਾਰਤੀ ਪੁਰਸ਼ ਰਗਬੀ ਟੀਮ ਨੇ ਏਸ਼ੀਆ ਰਗਬੀ ਐਮੀਰੇਟਸ ਸੈਂਵਸ ਟਰਾਫੀ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਤਿੰਨੇ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਲਿਬਨਾਨ ਨੂੰ 14-10 ਨਾਲ ਹਰਾਇਆ । ਇਸ ਤੋਂ ਬਾਅਦ ਉਸ ਨੇ ਅਫਗਾਨਿਸਤਾਨ ’ਤੇ 26-5 ਨਾਲ ਜਿੱਤ ਦਰਜ ਕਰ ਕੇ ਆਪਣੀ ਲੈਅ ਬਰਕਰਾਰ ਰੱਖੀ ਤੇ ਕੁਆਰਟਰ ਫਾਈਨਲ ਵਿਚ ਈਰਾਨ ’ਤੇ 21-7 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਤਿੰਨ ਮੈਚਾਂ ਵਿਚੋਂ ਤਿੰਨ ਜਿੱਤਾਂ ਦੇ ਨਾਲ ਭਾਰਤ ਆਸਾਨੀ ਨਾਲ ਸੈਮੀਫਾਈਨਲ ਵਿਚ ਪਹੁੰਚ ਗਿਆ, ਜਿੱਥੇ ਉਸਦਾ ਮੁਕਾਬਲਾ ਸੋਮਵਾਰ ਨੂੰ ਸਾਊਦੀ ਅਰਬ ਨਾਲ ਹੋਵੇਗਾ। ਭਾਰਤ ਜੇਕਰ ਸੈਮੀਫਾਈਨਲ ਵਿਚ ਸਾਊਦੀ ਅਰਬ ਨੂੰ ਹਰਾ ਦਿੰਦਾ ਹੈ ਤਾਂ ਉਹ ਨਾ ਸਿਰਫ ਫਾਈਨਲ ਵਿਚ ਜਗ੍ਹਾ ਬਣਾਏਗਾ ਸਗੋਂ ਪਹਿਲੀ ਵਾਰ ਏਸ਼ੀਆ ਰਗਬੀ ਸੈਂਵਸ ਦੇ ਡਵੀਜ਼ਨ-1 ਵਿਚ ਵੀ ਪਹੁੰਚ ਜਾਵੇਗਾ।
ਲਿਵਰਪੂਲ ਦੀ ਲਗਾਤਾਰ ਚੌਥੀ ਹਾਰ, ਮਾਨਚੈਸਟਰ ਯੂਨਾਈਟਿਡ ਜਿੱਤਿਆ
NEXT STORY