ਬੈਂਕਾਕ (ਭਾਸ਼ਾ)- ਅਭਿਸ਼ੇਕ ਪਾਲ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਦੇ ਹੋਏ ਬੁੱਧਵਾਰ ਨੂੰ ਇੱਥੇ ਪ੍ਰਤੀਯੋਗਿਤਾਵਾਂ ਦੇ ਪਹਿਲੇ ਦਿਨ ਕਾਂਸੀ ਤਮਗਾ ਜਿੱਤਿਆ। ਅਭਿਸ਼ੇਕ ਨੇ 10 ਹਜ਼ਾਰ ਮੀਟਰ ਦੌੜ ’ਚ 29 ਮਿੰਟ 33.26 ਸਕਿੰਟ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਉਹ ਜਾਪਾਨ ਦੇ ਰੇਨ ਤਜਾਵਾ (29 ਮਿੰਟ 18.44 ਸਕਿੰਟ) ਤੇ ਕਜ਼ਾਕਿਸਤਾਨ ਦੇ ਕੋਏਚ ਕਿਮੂਤਾਈ ਸ਼ੈਡ੍ਰੋਕ (29 ਮਿੰਟ 31.63 ਸਕਿੰਟ) ਤੋਂ ਬਾਅਦ ਤੀਜੇ ਸਥਾਨ ’ਤੇ ਰਹੇ।
ਇਹ ਵੀ ਪੜ੍ਹੋ: ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਭਾਰਤੀ ਸੈਨਾ ਦੇ 25 ਸਾਲਾ ਇਸ ਦੌੜਾਕ ਨੇ ਆਖ਼ਰੀ ਲੈਪ ਵਿੱਚ ਪੂਰੀ ਤਾਕਤ ਲਗਾਈ ਅਤੇ ਇਹ ਇਸ ਈਵੈਂਟ ਦੇ ਇਸ ਸੀਜ਼ਨ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਪੁਰਸ਼ਾਂ ਦੀ 25-ਲੈਪ ਦੀ ਪੈਦਲ ਚਾਲ ਦੌਰਾਨ ਮੁਕਾਬਲੇਬਾਜ਼ਾਂ ਨੂੰ ਹੁੰਮਸ ਭਰੀ ਗਰਮੀ ਦੀਆਂ ਸਥਿਤੀਆਂ ਨਾਲ ਜੂਝਣਾ ਪਿਆ। ਜਾਪਾਨ ਦੇ ਤਜਾਵਾ ਨੇ ਪਹਿਲੇ ਦੋ ਲੈਪਾਂ ਤੋਂ ਬਾਅਦ ਲੀਡ ਹਾਸਲ ਕੀਤੀ ਅਤੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਿਆ। ਉਨ੍ਹਾਂ ਨੂੰ ਆਪਣੇ ਵਿਰੋਧੀਆਂ ਤੋਂ ਜ਼ਿਆਦਾ ਚੁਣੌਤੀ ਨਹੀਂ ਮਿਲੀ ਅਤੇ ਅੰਤ ਵਿੱਚ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ। ਪਾਲ ਅਤੇ ਹਮਵਤਨ ਗੁਲਬੀਰ ਸਿੰਘ ਲਗਭਗ ਪੂਰੇ ਈਵੈਂਟ ਵਿੱਚ ਚੋਟੀ ਦੇ ਦੌੜਾਕਾਂ ਨੂੰ ਪਿੱਛੇ ਰਹੇ। ਪਾਲ ਨੇ ਹਾਲਾਂਕਿ ਆਖ਼ਰੀ ਲੈਪ ਵਿੱਚ ਸਖ਼ਤ ਮਿਹਨਤ ਕੀਤੀ ਅਤੇ ਜਾਪਾਨ ਦੇ ਯੁਟੋ ਇਮਾਏ ਨੂੰ ਪਛਾੜ ਦਿੱਤਾ, ਜੋ ਚੌਥੇ ਸਥਾਨ ’ਤੇ ਰਹੇ। ਇਮਾਏ 'ਤੇ ਆਖਰੀ ਪੜਾਅ ਵਿਚ ਥਕਾਵਟ ਹਾਵੀ ਹੋ ਗਈ। ਦੌੜ ਤੋਂ ਬਾਅਦ ਪਾਲ ਨੇ ਕਿਹਾ, 'ਮੈਂ ਇਮਾਏ ਨੂੰ ਆਖਰੀ ਦੋ ਲੈਪਾਂ 'ਚ ਹੌਲੀ ਹੁੰਦੇ ਦੇਖਿਆ। ਮੈਂ ਹੌਲੀ-ਹੌਲੀ ਉਸ ਤੋਂ ਦੂਰੀ ਘਟਾਈ ਅਤੇ ਆਖਰੀ 400 ਮੀਟਰ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਪੂਰਾ ਜ਼ੋਰ ਲਗਾ ਦਿੱਤਾ।'
ਇਹ ਵੀ ਪੜ੍ਹੋ: ਟੈਸਟ 'ਚ ਪਿਓ-ਪੁੱਤ ਨੂੰ ਆਊਟ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਅਸ਼ਵਿਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
NEXT STORY