ਨਵੀਂ ਦਿੱਲੀ— ਏਸ਼ੀਆਈ ਚੈਂਪੀਅਨਿਸ਼ 'ਚ ਪਿਛਲੇ ਮਹੀਨੇ 800 ਮੀਟਰ ਦੀ ਦੌੜ 'ਚ ਸੋਨ ਤਮਗਾ ਜਿੱਤਣ ਵਾਲੀ ਗੋਮਤੀ ਮਾਰੀਮੁਥੂ ਨੂੰ ਡੋਪ ਟੈਸਟ 'ਚ ਨਾਕਾਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਦੀ 30 ਸਾਲਾ ਦੀ ਇਸ ਦੌੜਾਕ ਨੇ ਦੋਹਾ ਏਸ਼ੀਆਈ ਐਥਲੈਟਿਕਸ ਚੈਂਪੀਅਨਿਸ਼ਪ 'ਚ 2 ਮਿੰਟ ਤੇ 2.70 ਸੈਂਕਿੰਡ ਦੇ ਸਮੇਂ ਨਾਲ ਸੋਨ ਤਮਗਾ ਹਾਸਲ ਕੀਤਾ ਸੀ ਪਰ ਉਸਦੇ ਏ ਨਮੁਨੇ 'ਚ ਪਾਬੰਦੀਸ਼ੂਦਾ ਸਟੇਰਾਇਡ ਪਾਇਆ ਗਿਆ। ਜੇਕਰ ਉਸਦਾ ਬੀ ਨਮੁਨਾ ਵੀ ਪਾਜੀਟਿਵ ਰਿਹਾ ਤਾਂ ਉਸ 'ਤੇ 4 ਸਾਲ ਦੀ ਪਾਬੰਦੀ ਲਗਾਈ ਜਾ ਸਕਦੀ ਹੈ ਕਿਉਂਕਿ ਉਹ ਪਹਿਲੀ ਬਾਰ ਡੋਂਪਿੰਗ ਟੈਸਟ 'ਚ ਨਾਕਾਮ ਰਹੀ। ਭਾਰਤ ਨੇ ਇਸ ਟੂਰਨਾਮੈਂਟ 'ਚ 3 ਸੋਨ ਤਮਗੇ, 7 ਚਾਂਦੀ ਤਮਗੇ ਤੇ 7 ਹੀ ਕਾਂਸੀ ਤਮਗੇ ਜਿੱਤੇ ਸਨ ਪਰ ਜੇਕਰ ਗੋਮਤੀ ਦਾ ਬੀ ਪਾਜੀਟਿਵ ਰਹਿਦਾ ਹੈ ਤਾਂ ਭਾਰਤ ਇਕ ਸੋਨ ਤਮਗਾ ਗੁਆ ਦੇਵੇਗਾ।
22 ਅਕਤੂਬਰ ਨੂੰ ਹੋਣਗੀਆਂ ਬੀ. ਸੀ.ਸੀ. ਆਈ. ਦੀਆਂ ਚੋਣਾਂ
NEXT STORY