ਸਪੋਰਟਸ ਡੈਸਕ- ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੀ ਸਾਹਿਲ ਰਾਜੇਸ਼ ਜਾਧਵ ਅਤੇ ਚਿਕਿਤਾ ਤਾਨੀਪਾਰਥੀ ਦੀ ਜੋੜੀ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਮਿਕਸਡ ਟੀਮ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ ਹੈ। ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਜੋੜੀ ਨੇ ਦੱਖਣੀ ਕੋਰੀਆ ਨੂੰ ਸ਼ੂਟ-ਆਫ਼ ਵਿੱਚ 20-19 ਨਾਲ ਮਾਤ ਦਿੱਤੀ। ਨਿਰਧਾਰਤ ਚਾਰ ਸੈੱਟਾਂ ਤੋਂ ਬਾਅਦ ਦੋਵੇਂ ਟੀਮਾਂ 157-157 ਦੀ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟ-ਆਫ਼ ਰਾਹੀਂ ਹੋਇਆ। ਇਸ ਜਿੱਤ ਨਾਲ ਭਾਰਤ ਨੇ ਲਾਸ ਏਂਜਲਸ 2028 (LA28) ਓਲੰਪਿਕ ਦਾ ਕੋਟਾ ਵੀ ਹਾਸਲ ਕਰ ਲਿਆ ਹੈ।
ਮੁਕਾਬਲੇ ਦੌਰਾਨ ਸ਼ੁਰੂਆਤੀ ਦੋ ਸੈੱਟਾਂ ਤੋਂ ਬਾਅਦ ਭਾਰਤ ਨੇ 80-78 ਦੀ ਬੜ੍ਹਤ ਬਣਾਈ ਹੋਈ ਸੀ, ਪਰ ਤੀਜੇ ਸੈੱਟ ਵਿੱਚ ਦੱਖਣੀ ਕੋਰੀਆ ਨੇ ਵਾਪਸੀ ਕੀਤੀ ਅਤੇ ਸਕੋਰ 118-117 ਹੋ ਗਿਆ। ਆਖਰੀ ਸੈੱਟ ਵਿੱਚ ਦੱਖਣੀ ਕੋਰੀਆ ਦੇ ਪਰਫੈਕਟ ਸਕੋਰ ਕਾਰਨ ਭਾਰਤ 'ਤੇ ਦਬਾਅ ਵਧ ਗਿਆ, ਪਰ ਸਾਹਿਲ ਜਾਧਵ ਨੇ ਆਪਣੇ ਆਖਰੀ ਸ਼ਾਟ ਵਿੱਚ 10 ਅੰਕ ਹਾਸਲ ਕਰਕੇ ਮੁਕਾਬਲਾ 157-157 ਦੀ ਬਰਾਬਰੀ 'ਤੇ ਲਿਆ ਦਿੱਤਾ। ਇਸ ਤੋਂ ਬਾਅਦ ਸ਼ੂਟ-ਆਫ਼ ਵਿੱਚ ਦੋਵਾਂ ਜੋੜੀਆਂ ਨੇ 10-10 ਅੰਕਾਂ ਨਾਲ ਸ਼ੁਰੂਆਤ ਕੀਤੀ, ਪਰ ਦੱਖਣੀ ਕੋਰੀਆ ਦੇ ਖਿਡਾਰੀ ਚੋਈ ਵੱਲੋਂ ਦਬਾਅ ਵਿੱਚ 9 ਅੰਕ ਹੀ ਲਏ ਜਾਣ ਕਾਰਨ ਭਾਰਤ ਨੇ ਬਾਜ਼ੀ ਮਾਰ ਲਈ।
ਸਾਹਿਲ ਅਤੇ ਚਿਕਿਤਾ ਦੀ ਇਸ ਪ੍ਰਾਪਤੀ ਨਾਲ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੇ ਸੋਨ ਤਗਮਿਆਂ ਦੀ ਗਿਣਤੀ 8 ਹੋ ਗਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ ਖਾਤੇ ਵਿੱਚ ਕੁੱਲ 54 ਤਗਮੇ (8 ਸੋਨਾ, 21 ਚਾਂਦੀ ਅਤੇ 25 ਕਾਂਸੀ) ਦਰਜ ਹੋ ਚੁੱਕੇ ਹਨ ਅਤੇ ਭਾਰਤ ਤਗਮਾ ਸੂਚੀ ਵਿੱਚ 9ਵੇਂ ਸਥਾਨ 'ਤੇ ਕਾਬਜ਼ ਹੈ।
ਏਸ਼ੀਆਈ ਖੇਡਾਂ : ਮੁੱਕੇਬਾਜ਼ ਪ੍ਰਿਆ ਸੈਮੀਫਾਈਨਲ ਵਿੱਚ ਹਾਰੀ, ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ
NEXT STORY