ਜਕਾਰਤਾ : ਭਾਰਤੀ ਮਹਿਲਾ ਬਾਸਕਿਟਬਾਲ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਦੋਹਰਾਉਂਦੇ ਹੋਏ 18ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਲਗਾਤਾਰ ਆਪਣੀ ਤੀਜੀ ਹਾਰ ਦਰਜ ਕੀਤੀ ਜਿੱਥੇ ਉਸ ਨੂੰ ਸੰਯੁਕਤ ਕੋਰੀਆ ਟੀਮ ਨੇ 105-54 ਨਾਲ ਹਰਾ ਦਿੱਤਾ।
ਏਸ਼ੀਆਡ 'ਚ ਮਹਿਲਾ ਬਾਸਕਿਟਬਾਲ 5 ਗੁਣਾ 5 ਮੁਕਾਬਲੇ 'ਚ ਭਾਰਤੀ ਟੀਮ ਨੂੰ ਹੁਣ ਤੱਕ ਆਪਣੇ ਤਿਨਾਂ ਮੈਚਾਂ 'ਚ ਹਾਰ ਝਲਣੀ ਪਈ ਹੈ। ਉਸ ਨੂੰ ਇਸ ਤੋਂ ਪਹਿਲਾਂ ਚੀਨੀ ਤਾਈਪੇ ਨੇ 61-84 ਅਤੇ ਕਜਾਕਿਸਤਾਨ ਨੇ 61-79 ਨਾਲ ਹਰਾਇਆ ਸੀ। ਇਹ ਸੰਯੁਕਤ ਕੋਰੀਆ ਦੀ ਤਿਨ ਮੈਚਾਂ 'ਚ ਦੂਜੀ ਜਿੱਤ ਹੈ। ਕੋਰੀਆ ਖਿਲਾਫ ਭਾਰਤੀ ਟੀਮ ਸ਼ੁਰੂਆਤ ਤੋਂ ਹੀ ਕਮਜ਼ੋਰ ਸਾਬਤ ਹੋਈ ਅਤੇ ਪਹਿਲੇ ਕੁਆਰਟਰ 'ਚ ਉਸ ਨੂੰ 12-22 ਨਾਲ ਹਾਰ ਮਿਲੀ।
ਦੂਜੇ ਕੁਆਰਟਰ 'ਚ ਉਸ ਨੇ ਹੋਰ ਖਰਾਬ ਖੇਡ ਦਿਖਾਇਆ ਅਤੇ ਉਹ 10-27 ਨਾਲ ਹਾਰ ਗਈ ਜਦਕਿ ਬਾਕੀ 2 ਕੁਆਰਟਰ 'ਚ ਉਹ 17-25, 15-30 ਨਾਲ ਮੁਕਾਬਲਾ ਗੁਆ ਬੈਠੀ। ਭਾਰਤ ਲਈ ਮਧੂ ਕੁਮਾਰੀ ਨੇ ਸਭ ਤੋਂ ਜ਼ਿਆਦਾ 14 ਅੰਕ ਬਟੋਰੇ ਜਦਕਿ ਜੀਨਾ ਸਕਾਰੀਆ ਨੇ ਲਗਾਤਾਰ ਦੂਜੇ ਦਿਨ ਚੰਗਾ ਪ੍ਰਦਰਸ਼ਨ ਕਰ 11 ਅੰਤ ਜੋੜੇ। ਤਾਈਪੇ ਦੀ ਟੀਮ ਫਿਲਹਾਲ ਪੂਲ 'ਚ ਸਾਰੇ ਤਿਨ ਮੈਚ ਜਿੱਤ ਕੇ ਸਿਖਰ 'ਤੇ ਹੈ ਜਦਕਿ ਸੰਯੁਕਤ ਕੋਰੀਆ ਦੂਜੇ ਅਤੇ ਕਜਾਕਿਸਤਾਨ ਤੀਜੇ ਸਥਾਨ 'ਤੇ ਹੈ। ਭਾਰਤ ਪੂਲ 'ਚ ਚੌਥੇ ਅਤੇ ਇੰਡੋਨੇਸ਼ੀਆ ਪੰਜਵੇਂ ਸਥਾਨ 'ਤੇ ਹੈ। ਪੂਲ 'ਚ ਜਾਪਾਨ ਨੇ ਤਿਨ ਮੈਚਾਂ 'ਚ ਦੋ ਮੈਚ ਜਿੱਤੇ ਹਨ ਜਦਕਿ ਚੀਨ ਨੇ ਦੋ ਮੈਚਾਂ ਖੇਡੇ ਹਨ ਅਤੇ ਦੋਵਾਂ 'ਚ ਜਿੱਤ ਦਰਜ ਕੀਤੀ ਹੈ।
ਸਾਇਨਾ ਨੇ ਕੀਤਾ ਨਿਰਾਸ਼, ਮਹਿਲਾ ਬੈਡਮਿੰਟਨ ਟੀਮ ਜਾਪਾਨ ਤੋਂ 1-3 ਨਾਲ ਹਾਰੀ
NEXT STORY