ਜਕਾਰਤਾ— ਭਾਰਤ ਨੇ ਏਸ਼ੀਆਈ ਖੇਡਾਂ 2018 'ਚ ਅੱਜ ਘੁੜਸਵਾਰੀ 'ਚ ਦੇਸ਼ ਲਈ ਜਪਿੰਗ ਫਾਈਨਲ ਮੁਕਾਬਲੇ 'ਤੇ ਨਿੱਜੀ ਅਤੇ ਟੀਮ ਈਵੈਂਟ 'ਚ ਦੋ ਚਾਂਦੀ ਦੇ ਤਮਗੇ ਜਿੱਤੇ ਹਨ।
ਭਾਰਤ ਦੇ ਫਵਾਦ ਮਿਰਜ਼ਾ ਨੇ ਨਿੱਜੀ ਤੌਰ 'ਤੇ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ, ਫਿਰ ਫਵਾਦ ਮਿਰਜ਼ਾ, ਰਾਕੇਸ਼ ਕੁਮਾਰ, ਜਤਿੰਦਰ ਸਿੰਘ ਅਤੇ ਆਸ਼ੀਸ਼ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਨੂੰ ਦੂਜਾ ਚਾਂਦੀ ਤਮਗਾ ਦਿਵਾਇਆ। ਭਾਰਤ ਦੇ ਹੁਣ ਤੱਕ 31 ਤਮਗੇ ਹੋ ਗਏ ਹਨ ਜਿਸ 'ਚ 7 ਸੋਨ, 7 ਚਾਂਦੀ ਅਤੇ 17 ਕਾਂਸੀ ਤਮਗੇ ਸ਼ਾਮਲ ਹਨ। ਭਾਰਤੀ ਟੀਮ ਕੁਝ ਹੀ ਅੰਕਾਂ ਨਾਲ ਸੋਨ ਤਮਗੇ ਤੋਂ ਖੁੰਝ ਗਈ। ਭਾਰਤੀ ਟੀਮ ਨੇ 121.30 ਦਾ ਸਕੋਰ ਕੀਤਾ। ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਵੀ ਭਾਰਤ ਨੂੰ ਟ੍ਰੈਕ ਐਂਡ ਫੀਲਡ ਤੋਂ ਤਮਗੇ ਦੀਆਂ ਉਮੀਦਾਂ ਰਹਿਣਗੀਆਂ।
ਭਾਰਤ ਨੇ ਆਸਟਰੇਲੀਆਈ ਕਲੱਬ 'ਤੇ 3-1 ਨਾਲ ਜਿੱਤ ਦਰਜ ਕੀਤੀ
NEXT STORY