ਨਵੀਂ ਦਿੱਲੀ—ਇੰਡੋਨੇਸ਼ੀਆ ਦੇ ਸ਼ਹਿਰ ਜ਼ਕਾਰਤਾ 'ਚ ਹੋਣ ਵਾਲੇ ਏਸ਼ੀਅਨ ਖੇਡਾਂ ਲਈ ਜਾਣ ਵਾਲੇ ਭਾਰਤੀ ਦਲ ਦੀਆਂ ਤਸਵੀਰਾਂ 'ਚ ਹੁਣ ਇਕ ਹੋਰ ਬਦਲਾਅ ਹੋਇਆ ਹੈ। ਇੰਡੀਆ ਓਲੰਪਿਕ ਐਸੋਸੀਏਸ਼ਨ ਯਾਨੀ ਆਈ.ਓ.ਏ. ਦੋ ਵਾਰ ਏਸ਼ੀਆਈ ਖੇਡਾਂ 'ਚ ਜਾਣ ਵਾਲੇ ਐਥਲੀਟਸ ਦੀ ਲਿਸਟ ਜਾਰੀ ਕਰ ਚੁੱਕੀ ਹੈ ਪਰ ਦਿੱਲੀ ਹਾਈਕੋਰਟ ਦੇ ਦਖਲ ਤੋਂ ਬਾਅਦ ਹੁਣ ਇਸ ਵਾਰ ਇਸ ਨੂੰ ਫਾਈਨਲ ਲਿਸਟ ਜਾਰੀ ਕਰਨੀ ਹੋਵੇਗੀ।
ਅਦਾਲਤ ਨੇ ਪਾਰੰਪਿਕ ਨੌਕਾ ਦੌੜਾ ਯਾਨੀ ਵੋਟ ਰੇਸਿੰਗ ਟੀਮ ਨੂੰ 18 ਅਗਸਤ ਤੋਂ ਦੋ ਸਤੰਬਰ ਤੱਕ ਇੰਡੋਨੇਸ਼ੀਆ 'ਚ ਹੋਣ ਵਾਲੇ ਏਸ਼ੀਆਈ ਖੇਡਾਂ 'ਚ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਆਈ.ਓ.ਏ. ਨੇ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਲਈ ਜਿਨ੍ਹਾਂ ਖੇਡਾਂ ਅਤੇ ਖਿਡਾਰੀਆਂ ਦੀ ਚੋਣ ਕੀਤੀ ਸੀ ਉਸ 'ਚ ਨੌਕਾ ਦੌੜ ਸ਼ਾਮਲ ਨਹੀਂ ਸੀ। ਆਈ.ਓ.ਏ, ਰਵੱਈਏ ਖਿਲਾਫ ਨੌਕਾ ਦੌੜ ਦੇ ਖਿਡਾਰੀ ਅਭੈ ਸਿੰਘ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ।
ਅਭੈ ਨੇ ਏਸ਼ੀਆਈ ਸੈਸ਼ਨ ਦੇ ਟੂਰਨਾਮੈਂਟ 'ਚ ਚਾਂਦੀ ਅਤੇ ਤਾਂਬੇ ਦੇ ਤਮਗੇ ਜਿੱਤਣ ਤੋਂ ਬਾਅਦ ਇਸ ਮਾਮਲੇ 'ਚ ਅਦਾਲਤ ਨੂੰ ਦਖਲ ਲੈਣ ਦੀ ਮੰਗ ਕੀਤੀ ਸੀ। ਅਦਾਲਤ ਨੇ ਪਟੀਸ਼ਨਰ ਦੇ ਪੱਖ 'ਚ ਫੈਸਲੇ ਸੁਣਾਉਂਦੇ ਹੋਏ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਪਟੀਸ਼ਨਰ ਅਤੇ ਟੀਮ ਇਨ੍ਹਾਂ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕਰ ਸਕੇ। ਆਈ.ਓ.ਏ. ਦੇ ਸਚਿਨ ਰਾਜੀਵ ਮਿਹਤਾ ਨੇ ਖੇਡਾਂ ਦੀ ਆਯੋਜਨ ਸਮਿਤੀ ਨੂੰ ਨੌਕਾ ਦੌੜ ਖਿਡਾਰੀਆਂ ਦੇ ਨਾਮਾਂ ਨੂੰ ਭੇਜੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ,' ਅਸੀਂ ਨਾਮ ਭੇਜ ਦਿੱਤੇ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਆਯੋਜਕ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਹੈਂਡਬਾਲ ਦੀ ਟੀਮ ਨੂੰ ਵੀ ਇਲਾਹਾਬਾਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਭਾਰਤੀ ਦਲ 'ਚ ਸ਼ਾਮਲ ਕੀਤਾ ਗਿਆ ਸੀ।
ਇੰਟਰਨੈਸ਼ਨਲ ਚੈਂਪੀਅਨਸ ਕੱਪ : ਪੀ.ਐੱਸ.ਜੀ. ਨੇ ਐਟਲੈਟਿਕੋ ਨੂੰ 3-2 ਨਾਲ ਹਰਾਇਆ
NEXT STORY