ਨਵੀਂ ਦਿੱਲੀ-ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੇਸਲਅਰ ਵਿਨੇਸ਼ ਫੋਗਾਟ ਨੇ ਭਾਰਤ ਆਉਣ 'ਤੇ ਅਜਿਹਾ ਕਾਰਨਾਮਾ ਕੀਤਾ ਜੋ ਸ਼ਾਈਦ ਹੀ ਕਿਸੇ ਐਥਲੀਟ ਨੇ ਕੀਤਾ ਹੋਵੇਗਾ। ਸੋਨ ਤਗਮੇ ਨਾਲ ਜਕਾਰਤਾ 'ਤੋ ਵਾਪਸ ਆਈ ਵਿਨੇਸ਼ ਨੇ ਹਵਾਈ ਅੱਡੇ 'ਤੇ ਹੀ ਆਪਣੇ ਦੋਸਤ ਸੋਮਵੀਰ ਰਾਠੀ ਨਾਲ ਮੰਗਣੀ ਕਰ ਲਈ। ਇਕ ਖਬਰ ਮੁਤਾਬਕ ਸ਼ਨੀਵਾਰ (25 ਅਗਸਤ) ਨੂੰ ਵਿਨੇਸ਼ ਫਗਾਟ ਸੋਨ ਤਮਗਾ ਜਿੱਤ ਕੇ ਵਾਪਸ ਆਈ ਅਤੇ ਹਵਾਈ ਅੱਡੇ 'ਤੇ ਉਨ੍ਹਾਂ ਨੇ ਆਪਣੇ ਸਾਥੀ ਨਾਲ ਅੰਗੂਠੀ ਬਦਲ ਕਰਕੇ ਮੰਗਣੀ ਦੀ ਰਸਮ ਨੂੰ ਪੂਰਾ ਕੀਤਾ। ਇਸ ਮੌਕੇ 'ਤੇ ਦੋਵਾਂ ਦੇ ਪਰਿਵਾਰ ਵਾਲੇ ਤੇ ਕਰੀਬੀ ਦੋਸਤ ਵੀ ਮੌਜੂਦ ਸਨ। ਅਸਲ 'ਚ 25 ਅਗਸਤ ਨੂੰ ਵਿਨੇਸ਼ ਦਾ ਜਨਮਦਿਨ ਵੀ ਸੀ। ਵਿਨੇਸ਼ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਪਲੇਨ ਨਹੀਂ ਕੀਤਾ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਇਸ ਜਨਮਦਿਨ ਨੂੰ ਖਾਸ ਬਣਾਇਆ ਜਾਵੇ ਇਸ ਲਈ ਹਵਾਈ ਅੱਡੇ 'ਤੇ ਹੀ ਉਨ੍ਹਾਂ ਦੀ ਮੰਗਣੀ ਦਾ ਪ੍ਰੋਗਰਾਮ ਬਣਾ ਦਿੱਤਾ ਗਿਆ।

24 ਸਾਲਾਂ ਵਿਨੇਸ਼ ਦੇ ਮੰਗੇਤਰ ਸੋਮਵੀਰ ਗ੍ਰੇਕੋ ਰੋਮਨ ਕੈਟਾਗਰੀ ਦੇ ਰੇਸਲਅਰ ਹਨ ਅਤੇ ਨੈਸ਼ਨਲ ਲੇਵਲ 'ਤੇ ਮੈਡਲ ਜਿੱਤ ਚੁੱਕੇ ਹਨ। ਏਸ਼ੀਅਨ ਖੇਡਾਂ ਦੌਰਾਨ ਇਕ ਮੀਡੀਆ ਰਿਪੋਰਟ ਵਿਚ ਵਿਨੇਸ਼ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਵਿਚਕਾਰ ਨਜ਼ਦੀਕੀਆ ਵਧਣ ਦੀ ਖਬਰ ਛਪੀ ਸੀ ਜਿਸ ਨੂੰ ਦੋਵਾਂ ਐਥਲੀਟਾਂ ਨੇ ਨਕਾਰਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਅਤੇ ਸੋਮਵੀਰ ਦੇ ਰਿਸ਼ਤੇ ਦਾ ਐਲਾਨ ਕੀਤਾ। ਨੀਰਜ ਚੋਪੜਾ ਨੇ ਸੋਮਵਾਰ ਨੂੰ ਨਵਾਂ ਰਿਕਾਰਡ ਬਣਾਉਦੇ ਹੋਏ ਜੈਵਲਿਨ ਥ੍ਰੋਅ 'ਚ ਸੋਨ ਤਗਮਾ ਹਾਸਲ ਕੀਤਾ।
ਚਾਂਦੀ ਤਮਗਾ ਜੇਤੂ ਮਧੁਮਿਤਾ ਨੂੰ ਸਰਕਾਰ ਦੇਵੇਗੀ 10 ਲੱਖ ਰੁਪਏ ਨਕਦ ਪੁਰਸਕਾਰ
NEXT STORY