ਜਕਾਰਤਾ : ਏਸ਼ੀਆਈ ਖੇਡਾਂ ਦੀ ਮਹਾ ਸ਼ਕਤੀ ਚੀਨ ਦੀ ਇਨ੍ਹਾਂ ਖੇਡਾਂ ਵਿਚ ਚੱਲਦੀ ਆ ਰਹੀ ਦਾਦਾਗਿਰੀ ਵਿਚ ਇਸ ਵਾਰ ਸੰਨ੍ਹ ਲੱਗ ਗਈ ਅਤੇ ਉਸ ਨੇ ਪਿਛਲੇ 20 ਸਾਲ ਦਾ ਆਪਣਾ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਕੀਤਾ। ਇਸ ਦੇ ਬਾਵਜੂਦ ਚੀਨ ਤਮਗਾ ਸੂਚੀ ਵਿਚ ਲਗਾਤਾਰ 10ਵੀਂ ਵਾਰ ਚੋਟੀ 'ਤੇ ਰਿਹਾ। ਚੀਨ ਨੇ 1982 ਦੇ ਨਵਂੀਂ ਦਿੱਲੀ ਏਸ਼ੀਆਈ ਖੇਡਾਂ ਨਾਲ ਹਰ ਵਾਰ ਤਮਗਾ ਸੂਚੀ ਵਿਚ ਚੋਟੀ ਸਥਾਨ ਆਪਣੇ ਕਬਜੇ ਵਿਚ ਰੱਖਿਆ ਹੈ ਅਤੇ ਕਿਸੇ ਹੋਰ ਦੇਸ਼ ਨੂੰ ਆਪਣੇ ਆਲੇ-ਦੁਆਲੇ ਵੀ ਫਟਕਣ ਨਹੀਂ ਦਿੱਤਾ ਹੈ ਪਰ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਵਿਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿਚ ਉਸ ਦੇ ਵੱਕਾਰ ਵਿਚ ਸੰਨ੍ਹ ਲੱਗ ਗਈ ਅਤੇ ਪਿਛਲੇ 20 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਉਹ ਆਪਣੀ ਸੋਨ ਗਿਣਤੀ ਨੂੰ 150 ਤੱਕ ਨਹੀਂ ਲੈ ਜਾ ਸਕਿਆ।

ਇਨ੍ਹਾਂ ਖੇਡਾਂ ਵਿਚ ਚੀਨ ਨੇ 132 ਸੋਨ, 92 ਚਾਂਦੀ, ਅਤੇ 65 ਕਾਂਸੀ ਤਮਗਿਆਂ ਸਮੇਤ 289 ਤਮਗੇ ਜਿੱਤੇ ਹਨ। ਜਾਪਾਨ 75 ਸੋਨ, 56 ਕਾਂਸੀ ਅਤੇ 74 ਕਾਂਸੀ ਤਮਗਿਆਂ ਸਮੇਤ 205 ਤਮਗੇ ਜਿੱਤ ਕੇ ਦੂਜੇ ਸਥਾਨ ਜਦਕਿ ਕੋਰੀਆ177 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ। 4 ਸਾਲ ਪਹਿਲਾਂ ਇੰਚੀਓਨ ਵਿਚ ਚੀਨ ਨੇ 151 ਸੋਨ ਸਮੇਤ 345 ਤਮਗੇ ਜਿੱਤੇ ਸੀ ਪਰ ਇਸ ਵਾਰ ਚੀਨ ਦੇ ਤਮਗਿਆਂ ਵਿਚ ਭਾਰੀ ਗਿਰਾਵਟ ਆਈ। ਪਿੱਛਲੇ 16 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਕੁਲ ਤਮਗਿਆਂ ਵਿਚ 300 ਦਾ ਅੰਕੜਾ ਪਾਰ ਨਹੀਂ ਕਰ ਸਕਿਆ ਹੈ।
ਜਾਪਾਨੀ ਤੈਰਾਕ ਇਕੀ ਏਸ਼ੀਆਡ ਦੀ ਸਰਵਸ਼੍ਰੇਸ਼ਠ ਖਿਡਾਰਨ
NEXT STORY