ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਸਖਤ ਤੇ ਮਜ਼ਬੂਤ ਗ੍ਰੈਂਡ ਮਾਸਟਰ ਓਪਨ ਮੰਨੇ ਜਾਣ ਵਾਲੇ ਐਰੋਫਲੋਟ ਓਪਨ-2018 ਵਿਚ ਪਹਿਲੇ 2 ਰਾਊਂਡ ਤੋਂ ਬਾਅਦ ਭਾਰਤ ਦਾ ਗ੍ਰੈਂਡ ਮਾਸਟਰ ਐੱਸ. ਪੀ. ਸੇਥੂਰਮਨ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ। ਉਸਦੇ ਇਲਾਵਾ ਰੂਸ ਦਾ ਐਲਕਜ਼ੈਡਰ ਖਾਲਿਫਮਨ ਤੇ ਵਲਾਦੀਮਿਰ ਆਰਟੀਮੇਵ, ਅੰਟੋਨ ਕੋਰੋਬੋਵ, ਮਾਲਦੀਵ ਦਾ ਵਿਕਟਰ ਬੋਲੋਗਨ ਤੇ ਅਰਮੀਨੀਆ ਦਾ ਤਿਗਰਾਨ ਪੈਟ੍ਰੋਸੀਅਨ ਵੀ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।
ਸੇਥੂਰਮਨ ਨੇ ਪਹਿਲੇ ਰਾਊਂਡ ਵਿਚ ਰੂਸ ਦੇ ਕਲੇਮੈਂਟਲੇ ਤੇ ਦੂਜੇ ਰਾਊਂਡ ਵਿਚ ਐਸਟੋਨੀਆ ਦੇ ਕੈਡੋ ਕੁਲਾਓਟਸ ਨੂੰ ਹਰਾਇਆ। ਚੋਟੀ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਵਿਦਿਤ ਗੁਜਰਾਤੀ ਨੇ ਲਗਾਤਾਰ ਦੂਜਾ ਡਰਾਅ ਖੇਡਿਆ ਤੇ ਅਜੇ ਫਿਲਹਾਲ 1 ਅੰਕਾਂ 'ਤੇ ਖੇਡ ਰਿਹਾ ਹੈ। ਉਸ ਨੇ ਹਮਵਤਨ ਮਹਿਲਾ ਖਿਡਾਰੀ ਈਸ਼ਾ ਕਰਵਾੜੇ ਨਾਲ ਡਰਾਅ ਖੇਡਿਆ। ਨੌਜਵਾਨ ਆਰੀਅਨ ਚੋਪੜਾ, ਅਭਿਜੀਤ ਗੁਪਤਾ, ਅਰਵਿੰਦ ਚਿਦਾਂਬਰਮ ਤੇ ਈਸ਼ਾ ਕਰਵਾੜੇ ਫਿਲਹਾਲ 1.5 ਅੰਕਾਂ 'ਤੇ ਖੇਡ ਰਹੇ ਹਨ, ਜਦਕਿ ਕ੍ਰਿਸ਼ਣਨ ਸ਼ਸ਼ੀਕਿਰਣ, ਮੁਰਲੀ ਕਾਰਤੀਕੇਅਨ, ਨਿਹਾਲ ਸਰੀਨ ਤੇ ਇਨਯਾਨ ਪੀ. 1 ਅੰਕਾਂ 'ਤੇ ਖੇਡ ਰਹੇ ਹਨ।
ਕਰਲਿੰਗ ਖੇਡ ਖੇਡਣ ਦੇ ਨਵੇਂ-ਨਵੇਂ ਤਰੀਕੇ ਸੋਸ਼ਲ ਮੀਡੀਆਂ 'ਤੇ ਹੋਏ ਵਾਇਰਲ
NEXT STORY