ਮੈਡ੍ਰਿਡ— ਫਰਨਾਂਡੋ ਟੋਰੇਸ ਦੇ ਗੋਲ ਦੀ ਬਦੌਲਤ ਅਲਾਵੇਸ ਨੂੰ 1-0 ਨਾਲ ਹਰਾ ਕੇ ਐਟਲੇਟਿਕੋ ਮੈਡ੍ਰਿਡ ਲਾ ਲਿਗਾ ਫੁੱਟਬਾਲ ਟੂਰਨਾਮੈਂਟ 'ਚ ਵੇਲੇਂਸੀਆ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ। ਐਬਾਰ ਖਿਲਾਫ 2-1 ਦੀ ਹਾਰ ਤੋਂ ਬਾਅਦ ਵੇਲੇਂਸੀਆ ਤੀਜੇ ਸਥਾਨ 'ਤੇ ਖਿਸਕ ਗਿਆ ਹੈ ਅਤੇ ਉਹ ਚੋਟੀ 'ਤੇ ਚੱਲ ਰਹੇ ਬਾਰਸੀਲੋਨਾ ਤੋਂ 5 ਅੰਕ ਪਿੱਛੇ ਹੈ। ਵੇਲੇਂਸੀਆ ਦੀ 3 ਮੈਚਾਂ 'ਚ ਇਹ ਦੂਜੀ ਹਾਰ ਹੈ। ਇਸ ਜਿੱਤ ਨਾਲ ਐਟਲੇਟਿਕੋ ਦੇ 16 ਮੈਚਾਂ 'ਚ 36 ਅੰਕ ਹੋ ਗਏ ਹਨ। ਵੇਲੇਂਸੀਆ ਦੇ ਇੰਨੇ ਹੀ ਮੈਚਾਂ 'ਚ 34 ਅੰਕ ਹਨ। ਬਾਰਸੀਲੋਨਾ 15 ਮੈਚਾਂ 'ਚ 39 ਅੰਕਾਂ ਨਾਲ ਚੋਟੀ 'ਤੇ ਚੱਲ ਰਹੀ ਹੈ ਅਤੇ ਉਸ ਕੋਲ ਆਪਣੀ ਬੜ੍ਹਤ ਨੂੰ 6 ਅੰਕ ਕਰਨ ਦਾ ਮੌਕਾ ਹੈ। ਟੀਮ ਨੇ ਆਪਣਾ ਅਗਲਾ ਮੈਚ ਡਿਪੋਰਟਿਵੋ ਲਾ ਕੋਰੂਨਾ ਖਿਲਾਫ ਖੇਡਣਾ ਹੈ।
ਪਿਆਰ ਸੀ ਇਸ ਲਈ ਅਜ਼ਹਰੂਦੀਨ ਨੇ ਸੰਗੀਤਾ ਨਾਲ ਕੀਤਾ ਸੀ ਦੂਜਾ ਵਿਆਹ
NEXT STORY