ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ 14ਵੇਂ ਸੈਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਵੀਰਵਾਰ ਨੂੰ ਹੋਵੇਗੀ ਤੇ ਇਸ ਨਿਲਾਮੀ ਵਿਚ ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿਥ, ਵਿਸ਼ਵ ਦਾ ਨੰਬਰ ਇਕ ਟੀ-20 ਬੱਲੇਬਾਜ਼ ਇੰਗਲੈਂਡ ਦਾ ਡੇਵਿਡ ਮਲਾਨ ਤੇ ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਵੱਡੀ ਕੀਮਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਨਿਲਾਮੀ 'ਚ 292 ਖਿਡਾਰੀਆਂ ’ਤੇ ਬੋਲੀ ਲੱਗੇਗੀ। ਇਸ ਨਿਲਾਮੀ ਲਈ 114 ਖਿਡਾਰੀ ਰਜਿਸਟਰਡ ਹੋਏ ਸਨ। 8 ਫ੍ਰੈਂਚਾਈਜ਼ੀਆਂ ਦੇ ਸ਼ਾਰਟਲਿਸਟ ਖਿਡਾਰੀਆਂ ਦੀ ਸੂਚੀ ਜਮ੍ਹਾ ਕਰਨ ਤੋਂ ਬਾਅਦ 292 ਖਿਡਾਰੀਆਂ ਦੀ ਆਖਰੀ ਸੂਚੀ ਤਿਆਰ ਕੀਤੀ ਗਈ ਸੀ, ਜਿਹੜੇ ਨਿਲਾਮੀ ਵਿਚ ਉਤਰਨਗੇ।
ਆਸਟਰੇਲੀਆ ਦੇ ਸਮਿਥ ਨੂੰ ਰਾਜਸਥਾਨ ਰਾਇਲਜ਼ ਨੇ ਇਸ ਵਾਰ ਟੀਮ ਤੋਂ ਰਿਲੀਜ਼ ਕਰ ਦਿੱਤਾ ਸੀ ਜਦਕਿ ਪਿਛਲੇ ਸੈਸ਼ਨ ਵਿਚ ਸਮਿਥ ਨੇ ਰਾਜਸਥਾਨ ਦੀ ਕਪਤਾਨੀ ਕੀਤੀ ਸੀ। ਮਲਾਨ ਟੀ-20 ਦੀ ਮੌਜੂਦਾ ਰੈਂਕਿੰਗ ਵਿਚ ਨੰਬਰ ਇਕ ਦਾ ਬੱਲੇਬਾਜ਼ ਹੈ ਤੇ ਉਸ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਨਾਲ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਹ ਖ਼ਬਰ ਵੀ ਪੜ੍ਹੋ- ਪਾਕਿ ਨੇ ਫਿਰ ਚੁੱਕਿਆ ਪੈਗੰਬਰ ਕਾਰਟੂਨ ਵਿਵਾਦ ਮੁੱਦਾ, ਫਰਾਂਸ ਵਿਰੁੱਧ ਕੀਤਾ ਪ੍ਰਦਰਸ਼ਨ
ਗਲੇਨ ਮੈਕਸਵੈੱਲ ਲਈ ਪਿਛਲਾ ਸੈਸ਼ਨ ਨਿਰਾਸ਼ਾਜਨਕ ਰਿਹਾ ਸੀ ਪਰ ਟੀਮਾਂ ਇਸ ਧਾਕੜ ਆਲਰਾਊਂਡਰ ਦੀ ਅਹਿਮੀਅਤ ਨੂੰ ਜਾਣਦੀ ਹੈ । ਇਸ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਰੀਆਂ 8 ਫ੍ਰੈਂਚਾਈਜ਼ੀਆਂ ਨੂੰ ਸੂਚਿਤ ਕੀਤਾ ਹੈ ਕਿ ਬੰਗਲਾਦੇਸ਼ ਦੇ ਖਿਡਾਰੀ ਇਸ ਵਾਰ ਆਈ. ਪੀ. ਐੱਲ. ਦੇ ਪੂਰੇ ਸੈਸ਼ਨ ਲਈ ਉਪਲੱਬਧ ਨਹੀਂ ਰਹਿਣਗੇ ਤੇ ਦੱਖਣੀ ਅਫਰੀਕਾ ਦੇ ਖਿਡਾਰੀਆਂ ਦੀ ਉਪਲੱਬਧਤਾ ’ਤੇ ਵੀ ਸ਼ੱਕ ਬਣਿਆ ਹੋਇਆ ਹੈ। ਦੱਖਣੀ ਅਫਰੀਕਾ ਦੇ ਕੁਝ ਪ੍ਰਮੁੱਖ ਖਿਡਾਰੀਆਂ ਨੇ 9-10 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਲਈ ਆਪਣੀ ਉਪਲੱਬਧਤਾ ਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ- ਡੂ ਪਲੇਸਿਸ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਬੀ. ਸੀ. ਸੀ.ਆਈ. ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਕੋਈ ਬੰਗਲਾਦੇਸ਼ੀ ਖਿਡਾਰੀ ਆਈ. ਪੀ. ਐੱਲ. ਲਈ ਚੁਣਿਆ ਜਾਂਦਾ ਹੈ ਤਾਂ ਉਹ 19 ਮਈ ਤੋਂ ਬਾਅਦ ਤੋਂ ਉਪਲੱਬਧ ਨਹੀਂ ਰਹੇਗਾ ਤੇ ਆਪਣੇ ਦੇਸ਼ ਦੀ ਸੀਰੀਜ਼ ਖੇਡਣ ਲਈ ਚਲਿਆ ਜਾਵੇਗਾ। ਸ਼੍ਰੀਲੰਕਾ ਦੇ ਖਿਡਾਰੀਆਂ ਦੇ ਉਪਲੱਬਧਤਾ ਦੇ ਬਾਰੇ ਵਿਚ ਵੀ ਪੁਸ਼ਟੀ ਨਹੀਂ ਹੋ ਸਕੀ ਹੈ। ਬੰਗਲਾਦੇਸ਼ ਦੇ 4 ਤੇ ਸ਼੍ਰੀਲੰਕਾ ਦੇ 9 ਖਿਡਾਰੀ ਨਿਲਾਮੀ ਵਿਚ ਉਤਰਨਗੇ ਪਰ ਇਨ੍ਹਾਂ ਦੇਸ਼ਾਂ ਦਾ ਕੋਈ ਵੀ ਖਿਡਾਰੀ ਰਿਟੇਨ ਕੀਤੇ ਹੋਏ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਐਮਬਾਪੇ ਦੀ ਹੈਟ੍ਰਿਕ ਨਾਲ PSG ਨੇ ਬਾਰਸੀਲੋਨਾ ਨੂੰ 4-1 ਨਾਲ ਹਰਾਇਆ
NEXT STORY