ਨਵੀਂ ਦਿੱਲੀ- ਕ੍ਰਿਕਟ ਆਸਟਰੇਲੀਆ ਨੇ ਪਾਕਿਸਤਾਨ ਦੌਰੇ ਦੇ ਲਈ ਆਪਣਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ, ਜਿਸ ਵਿਚ ਉਹ ਪਾਕਿ ਦੇ ਤਿੰਨ ਸਟੇਡੀਅਮ ਵਿਚ ਕ੍ਰਮਵਾਰ- ਟੈਸਟ, ਵਨ ਡੇ ਸੀਰੀਜ਼ ਹੋਵੇਗੀ। ਦੋਵਾਂ ਟੀਮਾਂ ਦੇ ਵਿਚ 5 ਅਪ੍ਰੈਲ ਨੂੰ ਇਕਲੌਤਾ ਟੀ-20 ਵੀ ਹੋਵੇਗਾ। ਟੈਸਟ ਸੀਰੀਜ਼ ਦੀ ਸ਼ੁਰੂਆਤ 4 ਮਾਰਚ ਤੋਂ ਹੋਵੇਗੀ। ਆਸਟਰੇਲੀਆ ਨੇ ਪਾਕਿਸਤਾਨ ਦਾ ਦੌਰਾ 24 ਸਾਲ ਪਹਿਲਾਂ ਕੀਤਾ ਸੀ। 24 ਸਾਲ ਵਿਚ ਪਹਿਲੀ ਵਾਰ ਇਹ ਦੌਰਾ ਅੱਗੇ ਵਧੇਗਾ। ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਨਿਕ ਹਾਕਲੇ ਨੇ ਕਿਹਾ ਹੈ ਕਿ ਇਹ ਇਕ ਇਤਿਹਾਸਿਕ ਮੌਕਾ ਹੈ ਅਤੇ ਖੇਡ ਦੇ ਗਲੋਬਲ ਵਿਕਾਸ ਅਤੇ ਸਿਹਤ ਦੇ ਲਈ ਮਹੱਤਵਪੂਰਨ ਹੈ।
ਹਾਕਲੇ ਨੇ ਕਿਹਾ ਕਿ ਅਸੀਂ 2 ਵਿਸ਼ਵ ਪੱਧਰੀ ਟੀਮਾਂ ਦੇ ਵਿਚ ਇਕ ਰੋਮਾਂਚਕ ਸੀਰੀਜ਼ ਦੀ ਉਮੀਦ ਕਰ ਰਹੇ ਹਾਂ। ਇਹ ਦੌਰਾ ਪਾਕਿਸਤਾਨ ਦੇ ਲਈ ਬਹੁਤ ਉਤਸ਼ਾਹਿਤ ਹੋਵੇਗਾ, ਜੋ ਉਸ ਸਮੇਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ, ਜਦੋ ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਸੁਰੱਖਿਆ ਚਿੰਤਾਵਾਂ 'ਤੇ ਹਾਲ ਦੇ ਦੌਰਿਆਂ ਨੂੰ ਛੱਡ ਦਿੱਤਾ ਸੀ। ਦੱਸ ਦੇਈਏ ਕਿ 2009 ਵਿਚ ਸ਼੍ਰੀਲੰਕਾ ਸੀਰੀਜ਼ ਟੈਸਟ ਟੀਮ 'ਤੇ ਇਕ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਖੇਡਣ ਨੂੰ ਕੋਈ ਟੀਮ ਰਾਜੀ ਨਹੀਂ ਸੀ।
ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਆਸਟਰੇਲੀਆ ਦਾ ਪਾਕਿਸਤਾਨ ਦੌਰਾ (ਟੈਸਟ ਸੀਰੀਜ਼)
4-8 ਮਾਰਚ : ਰਾਵਲਪਿੰਡੀ 'ਚ ਪਹਿਲਾ ਟੈਸਟ
12-16 ਮਾਰਚ : ਕਰਾਚੀ 'ਚ ਦੂਜਾ ਟੈਸਟ
21-25 ਮਾਰਚ : ਲਾਹੌਰ 'ਚ ਤੀਜਾ ਟੈਸਟ
ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ
ਵਨ ਡੇ ਸੀਰੀਜ਼
29 ਮਾਰਚ : ਪਹਿਲਾ ਵਨ ਡੇ 'ਚ ਰਾਵਲਪਿੰਡੀ
31 ਮਾਰਚ : ਦੂਜਾ ਵਨ ਡੇ 'ਚ ਰਾਵਲਪਿੰਡੀ
2 ਅਪ੍ਰੈਲ : ਤੀਜਾ ਵਨ ਡੇ 'ਚ ਰਾਵਲਪਿੰਡੀ
ਇਕਲੌਤਾ ਟੀ-20 ਮੈਚ
5 ਅਪ੍ਰੈਲ ਰਾਵਲਪਿੰਡੀ ਵਿਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੀਜਿੰਗ ਵਿੰਟਰ ਓਲੰਪਿਕ 2022 ਸ਼ੁਰੂ : ਦੇਖੋ ਉਦਘਾਟਨੀ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ
NEXT STORY