ਐਡੀਲੇਡ- ਗੁਲਾਬੀ ਗੇਂਦ ਨਾਲ ਅਸ਼ਵਿਨ ਨੇ ਐਡੀਲੇਡ ਟੈਸਟ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਦਿੱਤਾ। ਖਾਸਕਰ ਅਸ਼ਵਿਨ ਨੇ ਜਿਸ ਤਰ੍ਹਾਂ ਨਾਲ ਸਟੀਵ ਸਮਿਥ ਨੂੰ ਆਊਟ ਕੀਤਾ, ਉਹ ਕਮਾਲ ਦਾ ਰਿਹਾ। ਇਸ ਤੋਂ ਇਲਾਵਾ ਆਫ ਸਪਿਨਰ ਨੇ ਟ੍ਰੇਵਿਸ ਹੇਡ, ਕੈਮਰੂਨ ਗ੍ਰੀਨ ਤੇ ਲਿਓਨ ਨੂੰ ਆਊਟ ਕਰਨ ’ਚ ਸਫਲਤਾ ਹਾਸਲ ਕੀਤੀ।
ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਅਸ਼ਵਿਨ ਆਸਟਰੇਲੀਆ ਦੇ ਵਿਰੁੱਧ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਜਿਹਾ ਕਰ ਅਸ਼ਵਿਨ ਨੇ ਕਪਿਲ ਦੇਵ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕਪਿਲ ਦੇਵ ਨੇ ਟੈਸਟ ’ਚ ਆਸਟਰੇਲੀਆ ਦੇ ਵਿਰੁੱਧ 79 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਅਸ਼ਵਿਨ ਦੇ ਨਾਂ 81 ਵਿਕਟਾਂ ਹੁਣ ਤੱਕ ਆਸਟਰੇਲੀਆ ਦੇ ਵਿਰੁੱਧ ਟੈਸਟ ਕ੍ਰਿਕਟ ’ਚ ਹੋ ਚੁੱਕੀਆਂ ਹਨ।
ਅਸ਼ਵਿਨ ਤੋਂ ਅੱਗੇ ਅਨਿਲ ਕੁੰਬਲੇ ਤੇ ਹਰਭਜਨ ਸਿੰਘ ਹਨ। ਆਸਟਰੇਲੀਆ ਵਿਰੁੱਧ ਕੁੰਬਲੇ ਨੇ ਟੈਸਟ ’ਚ 111 ਵਿਕਟਾਂ ਹਾਸਲ ਕੀਤੀਆਂ ਹਨ ਤਾਂ ਹਰਭਜਨ ਸਿੰਘ ਨੇ 95 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ਼ ਤੋਂ ਇਲਾਵਾ ਨਾਥਨ ਲਿਓਨ ਭਾਰਤ ਵਿਰੁੱਧ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਆਸਟਰੇਲੀਆਈ ਗੇਂਦਬਾਜ਼ ਹਨ। ਲਿਓਨ ਨੇ ਭਾਰਤ ਵਿਰੁੱਧ ਟੈਸਟ ’ਚ ਹੁਣ ਤੱਕ 86 ਵਿਕਟਾਂ ਹਾਸਲ ਕੀਤੀਆਂ ਹਨ। ਭਾਰਤ ਦੇ ਮਹਾਨ ਗੇਂਦਬਾਜ਼ ਕਪਿਲ ਦੇਵ ਨੇ ਕੇਵਲ 20 ਟੈਸਟ ਮੈਚਾਂ ’ਚ 79 ਵਿਕਟਾਂ ਆਸਟਰੇਲੀਆ ਵਿਰੁੱਧ ਹਾਸਲ ਕੀਤੀਆਂ ਸਨ। ਅਸ਼ਵਿਨ ਆਪਣੇ ਕਰੀਅਰ ’ਚ ਆਸਟਰੇਲੀਆ ਵਿਰੁੱਧ 16ਵਾਂ ਟੈਸਟ ਮੈਚ ਖੇਡ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਆਸਟਰੇਲੀਆਈ ਧਰਤੀ ’ਤੇ ਡੇ-ਨਾਈਟ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2019 ’ਚ ਭਾਰਤ ਨੇ ਬੰਗਲਾਦੇਸ਼ ਵਿਰੁੱਧ ਕੋਲਕਾਤਾ ’ਚ ਡੇ-ਨਾਈਟ ਟੈਸਟ ਮੈਚ ਖੇਡਿਆ ਸੀ। ਉਸ ਮੈਚ ’ਚ ਭਾਰਤ ਨੂੰ ਇਕ ਪਾਰੀ ਤੇ 46 ਦੌੜਾਂ ਨਾਲ ਜਿੱਤ ਮਿਲੀ ਸੀ।
ਨੋਟ- ਅਸ਼ਵਿਨ ਨੇ ਰਚਿਆ ਇਤਿਹਾਸ, ਤੋੜ ਦਿੱਤਾ ਕਪਿਲ ਦੇਵ ਦਾ ਰਿਕਾਰਡ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਪਾਕਿ ਨੂੰ 5 ਵਿਕਟਾਂ ਨਾਲ ਹਰਾਇਆ
NEXT STORY