ਐਡੀਲੇਡ— ਕਪਤਾਨ ਵਿਰਾਟ ਕੋਹਲੀ (104) ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ (55 ਅਜੇਤੂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਮੈਚ 'ਚ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ 'ਤੇ ਪਹੁੰਚ ਗਈ। ਤੀਜਾ ਅਤੇ ਅੰਤਿਮ ਮੁਕਾਬਲਾ ਮੈਲਬੋਰਨ 'ਚ 18 ਜਨਵਰੀ ਨੂੰ ਹੋਵੇਗਾ ਜਿੱਥੇ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ। ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕ੍ਰਿਕਟ ਦਾ 39ਵਾਂ ਸੈਂਕੜਾ ਜੜਿਆ। ਵਿਰਾਟ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 5 ਚੌਕੇ 2 ਛੱਕੇ ਲਾਏ।
ਆਸਟਰੇਲੀਆ ਨੇ ਇਸ ਮੈਚ 'ਚ ਆਪਣੀ ਪਹਿਲੀ ਪਾਰੀ 'ਚ 298 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਖੇਡਦੇ ਹੋਏ ਸਭ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣਾ ਵਿਕਟ 32 ਦੌੜਾਂ ਦੇ ਨਿੱਜੀ ਸਕੋਰ 'ਤੇ ਗੁਆ ਦਿੱਤਾ। ਸ਼ਿਖਰ ਬੇਹਰੇਨਡਾਰਫ ਦੀ ਗੇਂਦ 'ਤੇ ਖਵਾਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 43 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ ਦੋ ਚੌਕੇ ਅਤੇ ਦੋ ਛੱਕੇ ਵੀ ਲਾਏ। ਰੋਹਿਤ ਸ਼ਰਮਾ ਸਟੋਈਨਿਸ ਦੀ ਗੇਂਦ 'ਤੇ ਹੈਂਡਸਕਾਂਬ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 24 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰਾਇਡੂ ਮੈਕਸਵੇਲ ਦੀ ਗੇਂਦ 'ਤੇ ਸਟੋਈਨਿਸ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ ਆਊਟ ਹੋ ਗਏ। ਵਿਰਾਟ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 5 ਚੌਕੇ 2 ਛੱਕੇ ਲਾਏ। ਵਿਰਾਟ ਝਾਯ ਰਿਚਰਡਸਨ ਦੀ ਗੇਂਦ 'ਤੇ ਮੈਕਸਵੇਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਦਿਨੇਸ਼ ਕਾਰਿਤਕ (25 ਦੌੜਾਂ) ਅਤੇ ਐੱਮ.ਐੱਸ. ਧੋਨੀ (55 ਦੌੜਾਂ) ਅਜੇਤੂ ਰਹੇ।।

ਟੀਮ ਇੰਡੀਆ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ। ਆਰੋਨ ਫਿੰਚ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਫਿੰਚ ਨੂੰ ਭੁਵਨੇਸ਼ਵਰ ਨੇ ਬੋਲਡ ਕੀਤਾ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਐਲੇਕਸ ਕੈਰੀ 18 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਐਲੇਕਸ ਕੈਰੀ ਮੁਹੰਮਦ ਸ਼ਮੀ ਦੀ ਗੇਂਦ 'ਤੇ ਸ਼ਿਖਰ ਧਵਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸਮਾਨ ਖਵਾਜਾ ਰਨ ਆਊਟ ਹੋ ਗਏ। ਖਵਾਜਾ ਨੂੰ ਰਵਿੰਦਰ ਜਡੇਜਾ ਨੇ ਰਨਆਊਟ ਕੀਤਾ।ਆਸਟਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਪੀਟਰ ਹੈਂਡਸਕਾਂਬ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਧੋਨੀ ਨੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਗਿੱਲੀਆਂ ਉਡਾ ਕੇ ਹੈਂਡਸਕਾਂਬ ਨੂੰ ਪਵੇਲੀਅਨ ਭੇਜ ਦਿੱਤਾ। ਆਸਟਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਮਾਰਕਸ ਸਟੋਈਨਿਸ 29 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਮੀ ਦੀ ਗੇਂਦ 'ਤੇ ਧੋਨੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਬਾਕੀ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ ਅਤੇ ਤੂੰ ਚਲ ਮੈਂ ਆਇਆ ਦੀ ਤਰਜ 'ਤੇ ਛੇਤੀ-ਛੇਤੀ ਆਊਟ ਹੁੰਦੇ ਰਹੇ। ਇਸ ਤਰ੍ਹਾਂ ਆਸਟਰੇਲੀਆ ਨੇ 298 ਦੌੜਾਂ 'ਤੇ ਆਪਣੇ 9 ਵਿਕਟ ਗੁਆ ਦਿੱਤੇ। ਸ਼ਾਨ ਮਾਰਸ਼ ਨੇ ਸ਼ਾਨਦਾਰ 131 ਦੌੜਾਂ ਬਣਾਈਆਂ। ਪੀਟਰ ਹੈਂਡਸਕਾਂਬ ਨੇ 48 ਦੌੜਾਂ ਦੀ ਪਾਰੀ ਖੇਡੀ। ਭੁਵਨੇਸ਼ਵਰ ਕੁਮਾਰ ਨੇ 4, ਮੁਹੰਮਦ ਸ਼ਮੀ ਨੇ 3 ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਿਆ। ਟੀਮ ਇੰਡੀਆ ਫਿਲਹਾਲ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 0-1 ਨਾਲ ਪਿਛੜ ਰਹੀ ਹੈ ਅਤੇ ਉਸ ਲਈ ਅੱਜ ਦਾ ਮੁਕਾਬਲਾ ਕਰੋ ਜਾਂ ਮਰੋ ਦੀ ਸਥਿਤੀ ਦਾ ਹੈ।

ਟੀਮਾਂ :
ਟੀਮ ਇੰਡੀਆ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਉਮਮਾਨ ਖਵਾਜਾ, ਸ਼ਾਨ ਮਾਰਸ਼, ਪੀਟਰ ਹੈਂਡਸਕਾਂਬ, ਮਾਰਕਸ ਸਟੋਈਨਿਸ, ਗਲੇਨ ਮੈਕਸਵੇਲ, ਨਾਥਨ ਲੀਓਨ, ਪੀਟਰ ਸਿਡਲ, ਝਾਯ ਰਿਚਰਡਸਨ ਅਤੇ ਜੇਸਨ ਬੇਹਰੇਨਡੋਰਫ।
ਹਾਰਦਿਕ-ਰਾਹੁਲ 'ਤੇ ਬੋਲੇ ਅੰਪਾਇਰ ਟਫੇਲ, ਹੁਣ ਉਹ ਬਿਹਤਰੀਨ ਇੰਨਸਾਨ ਬਣਨਗੇ
NEXT STORY