ਮੈਲਬੋਰਨ— ਮੌਜੂਦਾ ਚੈਂਪੀਅਨ ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਕਰੋ ਜਾਂ ਮਰੋ ਮੈਚ 'ਚ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਚਾਰ ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ। ਗਰੁੱਪ ਏ ਦੇ ਇਸ ਰੋਮਾਂਚਕ ਮੁਕਾਬਲੇ 'ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੇਥ ਮੂਨੇ ਦੀ 60 ਦੌੜਾਂ ਦੀ ਪਾਰੀ ਦੇ ਦਮ 'ਤੇ ਪੰਜ ਵਿਕਟਾਂ 'ਤੇ 155 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਨੂੰ 7 ਵਿਕਟਾਂ 'ਤੇ 151 ਦੌੜਾਂ 'ਤੇ ਰੋਕ ਦਿੱਤਾ। ਇਸ ਗਰੁੱਪ 'ਚ ਭਾਰਤ ਨੇ ਪਹਿਲਾਂ ਹੀ ਸੈਮੀਫਾਈਨਲ ਦੇ ਲਈ ਜਗ੍ਹਾ ਪੱਕੀ ਕਰ ਲਈ ਹੈ ਜਦਕਿ ਗਰੁੱਪ ਬੀ 'ਚ ਦੱਖਣੀ ਅਫਰੀਕਾ ਤੇ ਇੰਗਲੈਂਡ ਨੇ ਆਖਰੀ ਚਾਰ ਦਾ ਟਿਕਟ ਕਟਵਾਇਆ ਹੈ। ਲੈੱਗ ਸਪਿਨਰ ਵੇਯਰਹਮ ਨੇ ਚਾਰ ਓਵਰਾਂ 'ਚ ਸਿਰਫ 17 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰ ਨਿਊਜ਼ੀਲੈਂਡ ਦੇ ਚੋਟੀ ਕ੍ਰਮ ਨੂੰ ਹਿਲਾ ਕੇ ਰੱਖ ਦਿੱਤਾ। ਕੈਟੀ ਮਾਰਟਿਨ ਨੇ ਹਾਲਾਂਕਿ 18 ਗੇਂਦਾਂ 'ਚ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 37 ਦੌੜਾਂ ਦੀ ਪਾਰੀ ਖੇਡ ਨਿਊਜ਼ੀਲੈਂਡ ਦੀਆਂ ਉਮੀਦਾਂ ਨੂੰ ਆਖਰ ਤਕ ਜਿਊਂਦਾ ਰੱਖਿਆ ਪਰ ਉਸਦੀ ਕੋਸਿਸ਼ ਟੀਮ ਦੇ ਲਈ ਨਾਕਾਫੀ ਸਾਬਤ ਹੋਈ।
ਇਸ ਤੋਂ ਪਹਿਲਾਂ ਮੂਨੀ ਨੇ 50 ਗੇਂਦਾਂ ਦੀ ਪਾਰੀ 'ਚ 6 ਚੌਕੇ ਤੇ 2 ਛੱਕੇ ਲਗਾਏ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੇ ਬੱਲੇਬਾਜ਼ ਵਧੀਆ ਸ਼ੁਰੂਆਥ ਨੂੰ ਵੱਡੀ ਪਾਰੀ 'ਚ ਬਦਲਣ 'ਚ ਅਸਫਲ ਰਹੇ ਤੇ ਲਗਾਤਾਰ ਅੰਤਰਾਲ 'ਤੇ ਵਿਕਟ ਗੁਆਏ। ਕਪਤਾਨ ਤੇ ਸਲਾਮੀ ਬੱਲੇਬਾਜ਼ ਸੋਫੀ ਡਿਵਾਈਨ ਨੇ 31 ਤੇ ਮੈਡੀ ਗ੍ਰੀਨ ਨੇ 28 ਦੌੜਾਂ ਬਣਾਈਆਂ। ਆਸਟਰੇਲੀਆ ਦੇ ਲਈ ਮੇਗਨ ਸ਼ਟ ਨੇ ਵੀ 28 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਪਰ ਪਲੇਅਰ ਆਫ ਦਿ ਮੈਚ ਵੇਯਰਹਮ ਨੇ ਸੂਜੀ ਬੇਟਸ, ਡਿਵਾਈਨ ਤੇ ਗ੍ਰੇਨ ਵਰਗੇ ਅਹਿਮ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ।
ਭਾਰਤੀ ਹਾਕੀ ਟੀਮ ਆਪਣੀ ਸਰਵਸ੍ਰੇਸ਼ਠ ਰੈਂਕਿੰਗ 'ਤੇ
NEXT STORY