ਸਾਊਥੰਪਟਨ- ਸਾਬਕਾ ਕਪਤਾਨ ਸਟੀਵ ਸਮਿਥ (76) ਅਤੇ ਸ਼ਾਨ ਮਾਰਸ਼ (ਅਜੇਤੂ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਆਪਣੀ ਵਿਸ਼ਵ ਕੱਪ ਖਿਤਾਬ ਬਚਾਓ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਇਕ ਅਭਿਆਸ ਮੈਚ ਵਿਚ ਵੈਸਟਇੰਡੀਜ਼ ਨੂੰ ਆਸਾਨੀ ਨਾਲ 7 ਵਿਕਟਾਂ ਨਾਲ ਹਰਾ ਦਿੱਤਾ।
ਆਸਟਰੇਲੀਆ ਦੀ ਟੀਮ ਭਾਰਤ ਦੀ ਧਰਤੀ 'ਤੇ ਲਗਾਤਾਰ ਤਿੰਨ ਮੈਚ ਅਤੇ ਉਸ ਤੋਂ ਬਾਅਦ ਪਾਕਿਸਤਾਨ ਕੋਲੋਂ ਪੰਜ ਮੈਚ ਲਗਾਤਾਰ ਜਿੱਤਣ ਤੋਂ ਬਾਅਦ ਵਿਸ਼ਵ ਕੱਪ ਵਿਚ ਉਤਰ ਰਹੀ ਹੈ, ਜਦਕਿ ਵੈਸਟਇੰਡੀਜ਼ ਨੂੰ ਹਾਲ ਹੀ ਵਿਚ ਤਿਕੋਣੀ ਸੀਰੀਜ਼ ਦੇ ਫਾਈਨਲ ਵਿਚ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟਇੰਡੀਜ਼ ਦੀ ਟੀਮ 46.2 ਓਵਰਾਂ ਵਿਚ ਸਿਰਫ 229 ਦੌੜਾਂ 'ਤੇ ਸਿਮਟ ਗਈ, ਜਦਕਿ ਆਸਟਰੇਲੀਆ ਨੇ 38.3 ਓਵਰਾਂ ਵਿਚ ਤਿੰਨ ਵਿਕਟਾਂ 'ਤੇ 231 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਕੋਹਲੀ ਦੀ ਪਸੰਦ ਡੂਪਲੇਸਿਸ ਤਾਂ ਡੂਪਲੇਸਿਸ ਦੀ ਪਸੰਦ ਬੁਮਰਾਹ
NEXT STORY