ਚਟਗਾਂਵ—ਆਸਟਰੇਲੀਆਈ ਗੇਂਦਬਾਜ਼ ਨਾਥਨ ਲਿਓਨ (60 ਦੋੜਾਂ 'ਤੇ ਛੇ ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਬੰਗਲਾਦੇਸ਼ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਵੀਰਵਾਰ ਨੂੰ 7 ਵਿਕਟਾਂ ਨਾਲ ਜਿੱਤ ਆਪਣੇ ਨਾਮ ਕਰ ਦੋ ਮੈਚਾਂ ਦੀ ਸੀਰੀਜ਼ ਨੂੰ 1-1 ਨਾਲ ਡਰਾਅ ਕਰਾ ਦਿੱਤਾ। ਚਟਗਾਂਵ ਦੇ ਜਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ 'ਚ ਮੇਜ਼ਬਾਨ ਬੰਗਲਾਦੇਸ਼ੀ ਟੀਮ ਨੇ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਨ ਪ੍ਰਦਰਸ਼ਨ ਕੀਤਾ। ਪਰ ਮੈਚ ਦੇ ਚੌਥੇ ਦਿਨ ਬੰਗਲਾਦੇਸ਼ੀ ਟੀਮ ਆਪਣੀ ਦੂਜੀ ਪਾਰੀ 'ਚ ਵੀ ਸਿਰਫ 157 ਦੌੜਾਂ 'ਤੇ ਹੀ ਢੇਰ ਹੋ ਗਈ ਅਤੇ ਆਸਟਰੇਲੀਆ ਦੇ ਸਾਹਮਣੇ ਜਿੱਤ ਲਈ 86 ਦੌੜਾਂ ਦਾ ਮਾਮੂਲੀ ਜਿਹਾ ਟੀਚਾ ਰੱਖ ਸਕੀ। ਮਹਿਮਾਨ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 15.3 ਓਵਰਾਂ 'ਚ 87 ਦੌੜਾਂ ਬਣਾ ਕੇ 74 ਮਿੰਟ ਦੇ ਅੰਤਰਾਲ 'ਤੇ ਹੀ ਜਿੱਤ ਆਪਣੇ ਨਾਮ ਕਰ ਪਿਛਲੇ ਮੈਚ ਤੋਂ ਮਿਲੀ ਹਾਰ ਦੇ ਦਰਦ ਨੂੰ ਕੁਝ ਘੱਟ ਕਰਦੇ ਹੋਏ 2 ਟੈਸਟਾਂ ਦੀ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਾ ਦਿੱਤਾ।
ਰੋਹਿਤ ਨੇ ਸ਼੍ਰੀਲੰਕਾ ਤੋਂ ਵਾਪਸੀ ਦੀ ਫਲਾਈਟ 'ਚ ਪਤਨੀ ਰੀਤਿਕਾ ਨੂੰ ਇਸ ਤਰ੍ਹਾਂ ਜਗਾਇਆ
NEXT STORY