ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੌਰਾਨ ਬਾਇਓ-ਬਬਲ ’ਚ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਦੇ ਮਾਮਲੇ ਵਧਣ ਦੇ ਬਾਅਦ ਇਸ ਟੀ-20 ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਲੀਗ ’ਚ ਸ਼ਾਮਲ ਸਾਰੇ ਖਿਡਾਰੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ ਤੇ ਆਸਟਰੇਲੀਆਈ ਖਿਡਾਰੀ ਇਸੇ ਕਾਰਨ ਮਾਲਦੀਪ ’ਚ ਰੁਕੇ ਹੋਏ ਹਨ। ਇਕ ਰਿਪੋਰਟ ’ਚ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਤੇ ਕੁਮੈਂਟੇਟਰ ਮਾਈਕਲ ਸਲੇਟਰ ਵਿਚਾਲੇ ਹੱਥੋਪਾਈ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਅੱਗੇ ਆ ਕੇ ਆਪਣੀ ਸਫ਼ਾਈ ਦੇਣੀ ਪਈ ਤੇ ਸੱਚਾਈ ਦੱਸਣੀ ਪਈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵਿਚਾਲੇ ਹੱਥੋਪਾਈ ਦੀ ਖ਼ਬਰ ਵਾਇਰਲ, ਜਾਣੋ ਕੀ ਹੈ ਸੱਚਾਈ
ਇਕ ਵਿਦੇਸ਼ੀ ਅਖ਼ਬਾਰ ਨੇ ਇਨ੍ਹਾਂ ਦੋਹਾਂ ਵਿਚਾਲੇ ਝਗੜੇ ਦੀ ਖ਼ਬਰ ਦਿੱਤੀ ਜਿਸ ਤੋਂ ਬਾਅਦ ਇਹ ਗੱਲ ਅੱਗ ਦੀ ਤਰ੍ਹਾਂ ਫ਼ੈਲ ਗਈ। ਰਿਪਰੋਟ ਮੁਤਾਬਕ ਹੋਟਲ ਦੇ ਬਾਰ ’ਚ ਦੋਵਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਨੌਬਤ ਹੱਥੋਪਾਈ ਤਕ ਆ ਗਈ। ਇਸ ’ਤੇ ਹੁਣ ਡੇਵਿਡ ਵਾਰਨਰ ਤੇ ਸਲੇਟਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸਲੇਟਰ ਨੇ ਕਿਹਾ, ‘‘ਮੈਂ ਤੇ ਵਾਰਨਰ ਦੋਵੇਂ ਪੁਰਾਣੇ ਦੋਸਤ ਹਾਂ। ਸਾਡੇ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ। ਉਨ੍ਹਾਂ ਨੇ ਅਜਿਹੀ ਕਿਸੇ ਵੀ ਰਿਪੋਰਟ ਨੂੰ ਗ਼ਲਤ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਕੁਲਦੀਪ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਸ਼ਾਮਲ ਨਾ ਕਰਨ ’ਤੇ ਆਕਾਸ਼ ਨੇ ਚੁੱਕੇ ਸਵਾਲ
ਜਦਕਿ ਵਾਰਨਰ ਨੇ ਪੱਤਰਕਾਰਾਂ ਨੂੰ ਇਸ ਬਾਰੇ ਕਿਹਾ, ਸਾਡੇ ਵਿਚਾਲੇ ਅਜਿਹਾ ਕੁਝ ਨਹੀਂ ਹੋਇਆ ਹੈ। ਮੈਨੂੁੰ ਨਹੀਂ ਪਤਾ ਕਿ ਤੁਸੀਂ ਇੰਨਾ ਸਭ ਕਿਵੇਂ ਲਿਖਦੇ ਹੋ ਜਦੋਂ ਤੁਸੀਂ ਖ਼ੁਦ ਉੱਥੇ ਮੌਜੂਦ ਵੀ ਨਹੀਂ ਸੀ। ਤੁਸੀਂ ਕੁਝ ਦੇਖਿਆ ਨਹੀਂ ਹੈ। ਅਜਿਹੇ ’ਚ ਜਦੋਂ ਪੱਕੇ ਸਬੂਤ ਨਹੀਂ ਹਨ, ਤਾਂ ਤੁਸੀਂ ਕੁਝ ਵੀ ਨਹੀਂ ਲਿਖ ਸਕਦੇ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਮਾਮਲੇ ਵਧਣ ਕਾਰਨ ਆਸਟਰੇਲੀਆ ਨੇ ਭਾਰਤ ’ਤੇ ਯਾਤਰਾ ਪਾਬੰਦੀ ਲਗਾਈ ਹੋਈ ਹੈ। ਅਜਿਹੀ ਸਥਿਤੀ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਮਲ ਹੋਏ ਆਸਟਰੇਲੀਆਈ ਖਿਡਾਰੀਆਂ ਦੀ ਘਰ ਵਾਪਸੀ ਲਈ ਚਾਰਟਰਡ ਹਵਾਈ ਜਹਾਜ਼ ਵੀਰਵਾਰ ਨੂੰ ਮਾਲਦੀਵ ਭੇਜਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਸਟਰੇਲੀਆ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਕੇਵਿਨ ਪੀਟਰਸਨ ਦਾ ਬਿਆਨ- IPL ਦੇ ਬਚੇ ਮੈਚ ਇੰਗਲੈਂਡ ’ਚ ਖੇਡੇ ਜਾਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
36 ਸਾਲ ਦੇ ਤਬੀਸ਼ ਖ਼ਾਨ ਨੇ ਕੀਤਾ ਟੈਸਟ ਡੈਬਿਊ, ਪਹਿਲੇ ਓਵਰ ’ਚ ਵਿਕਟ ਝਟਕਾ ਕੇ ਰਚ ਦਿੱਤਾ ਇਤਿਹਾਸ
NEXT STORY