ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਤਬੀਸ਼ ਖ਼ਾਨ ਨੇ ਜ਼ਿੰਬਾਬਵੇ (ਪਾਕਿਸਤਾਨ ਬਨਾਮ ਜ਼ਿੰਬਾਬਵੇ) ਖ਼ਿਲਾਫ਼ ਜਾਰੀ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਆਪਣੇ ਪਹਿਲੇ ਓਵਰ ’ਚ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ ਹੈ। ਤਬੀਸ਼ ਪਿਛਲੇ 70 ਸਾਲ ਦੇ ਟੈਸਟ ਇਤਿਹਾਸ ’ਚ ਡੈਬਿਊ ਟੈਸਟ ਦੇ ਪਹਿਲੇ ਓਵਰ ’ਚ ਵਿਕਟ ਝਟਕਾਉਣ ਵਾਲੇ ਸਭ ਤੋਂ ਉਮਰਦਰਾਜ਼ ਪਾਕਿ ਕ੍ਰਿਕਟਰ ਬਣ ਗਏ।
ਇਹ ਵੀ ਪੜ੍ਹੋ : ਕੁਲਦੀਪ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਸ਼ਾਮਲ ਨਾ ਕਰਨ ’ਤੇ ਆਕਾਸ਼ ਨੇ ਚੁੱਕੇ ਸਵਾਲ
ਇਸ ਤੋਂ ਪਹਿਲਾਂ 1951 ’ਚ ਦੱਖਣੀ ਅਫ਼ਰੀਕਾ ਦੇ ਜੀ. ਡਬਲਯੂ ਚਬ ਨੇ 40 ਸਾਲ ਦੀ ਉਮਰ ’ਚ ਆਪਣੇ ਪਹਿਲੇ ਓਵਰ ’ਚ ਇੰਗਲੈਂਡ ਖ਼ਿਲਾਫ਼ ਇਹ ਰਿਕਾਰਡ ਬਣਾਇਆ ਸੀ। ਪਾਕਿਸਤਾਨ ਦੇ ਜ਼ਿੰਬਾਬਵੇ ਦਰਮਿਆਨ ਇਹ ਟੈਸਟ ਮੈਚ ਹਰਾਰੇ ਸਪੋਰਟਸ ਕਲੱਬ ’ਚ ਖੇਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਲੜਾਈ ’ਚ ਰਿਸ਼ਭ ਪੰਤ ਦੇਣਗੇ ਆਪਣਾ ਯੋਗਦਾਨ, ਆਰਥਿਕ ਮਦਦ ਦੇਣ ਦਾ ਕੀਤਾ ਵਾਅਦਾ
ਪਹਿਲੇ ਓਵਰ ਦੀ ਛੇਵੀਂ ਗੇਂਦ ’ਤੇ ਮੁਸਾਕਾਂਦਾ ਨੂੰ ਭੇਜਿਆ ਪਵੇਲੀਅਨ
ਸੱਜੇ ਹੱਥ ਦੇ ਪੇਸਰ ਤਬੀਸ਼ ਨੂੰ ਕਪਤਾਨ ਬਾਬਰ ਆਜ਼ਮ ਨੇ ਜ਼ਿੰਬਾਬਵੇ ਦੀ ਪਹਿਲੀ ਪਾਰੀ ਦਾ ਦੂਜਾ ਓਵਰ ਦਿੱਤਾ। ਤਬੀਸ਼ ਨੇ ਆਪਣੇ ਟੈਸਟ ਕਰੀਅਰ ਦੀਆਂ ਪੰਜ ਗੇਂਦਾਂ ਡਾਟ ਸੁੱਟੀਆਂ ਤੇ ਆਖ਼ਰੀ ਗੇਂਦ ’ਤੇ ਜ਼ਿੰਬਾਬਵੇ ਦੇ ਓਪਨਰ ਤਾਰੀਸਾਈਂ ਮੁਸਾਕਾਂਦਾ ਨੂੰ ਐੱਲ. ਬੀ. ਡਬਲਿਊ. ਆਊਟ ਕੀਤਾ। ਤਬਿਸ਼ ਖ਼ਾਨ ਦੀ ਉਮਰ 36 ਸਾਲ, 146 ਦਿਨ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੇਵਿਨ ਪੀਟਰਸਨ ਦਾ ਬਿਆਨ- IPL ਦੇ ਬਚੇ ਮੈਚ ਇੰਗਲੈਂਡ ’ਚ ਖੇਡੇ ਜਾਣ
NEXT STORY