ਸਪੋਰਟਸ ਡੈਸਕ— ਆਸਟਰੇਲੀਆ ਦੀ ਓਲੰਪਿਕ ਸਾਫ਼ਟਬਾਲ ਟੀਮ ਸੋਮਵਾਰ ਨੂੰ ਸਿਡਨੀ ਤੋਂ ਜਾਪਾਨ ਦੇ ਲਈ ਰਵਾਨਾ ਹੋਈ ਜੋ ਇਨ੍ਹਾਂ ਖੇਡਾਂ ਲਈ ਸਭ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਹੁੰਚਣ ਵਾਲੇ ਦਲਾਂ ’ਚੋਂ ਇਕ ਹੈ। ਆਸਟਰੇਲੀਆਈ ਟੀਮ ਦਾ ਕੈਂਪ ਟੋਕੀਓ ਦੇ ਉੱਤਰ ’ਚ ਓਟਾ ਸਿਟੀ ’ਚ ਹੋਵੇਗਾ। ਟੀਮ ’ਚ ਅਜੇ 23 ਖਿਡਾਰੀ ਹਨ ਪਰ ਅਧਿਕਾਰਤ ਉਦਘਾਟਨ ਸਮਾਗਮ ਤੋਂ ਦੋ ਦਿਨ ਪਹਿਲਾਂ 21 ਜੁਲਾਈ ਨੂੰ ਮੇਜ਼ਬਾਨ ਜਾਪਾਨ ਦੇ ਖ਼ਿਲਾਫ਼ ਓਲੰਪਿਕ ਮੈਚ ਤੋਂ ਪਹਿਲਾਂ ਖਿਡਾਰੀਆਂ ਦੀ ਗਿਣਤੀ 15 ਤਕ ਸੀਮਿਤ ਹੋ ਜਾਵੇਗੀ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ਕੋਚ ਅਲੀ ਕਮਰ ਦਾ ਬਿਆਨ- ਅਭਿਆਸ ’ਚ ਅੜਿੱਕਾ ਨਹੀਂ ਪੈਂਦਾ ਤਾਂ ਹੋਰ ਬਿਹਤਰ ਪ੍ਰਦਰਸ਼ਨ ਕਰਦੇ
ਸਾਫ਼ਟਬਾਲ ਦੀ ਇਹ ਟੀਮ ਅਜਿਹੇ ਸਮੇਂ ’ਚ ਜਾਪਾਨ ਪਹੁੰਚ ਰਹੀ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਕਾਰਨ ਉੱਥੇ ਲੋਕ ਆਯੋਜਕਾਂ ’ਤੇ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਦਾ ਦਬਾਅ ਬਣਾ ਰਹੇ ਹਨ। ਸਾਫ਼ਟਬਾਲ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਡੇਵਿਡ ਪਾਇਰਲੇਸ ਨੇ ਕਿਹਾ ਕਿ ਟੀਮ ਖ਼ੁਦ ਨੂੰ ਤੇ ਜਾਪਾਨ ਦੀ ਜਨਤਾ ਨੂੰ ਸੁਰੱਖਿਅਤ ਰੱਖਣ ਦੇ ਲਈ ਸਾਵਧਾਨੀ ਵਰਤੇਗੀ।
ਇਹ ਵੀ ਪੜ੍ਹੋ : ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਉਨ੍ਹ ਦੱਸਿਆ ਕਿ ਜਾਪਾਨ ਦੇ ਲਈ ਰਵਾਨਾ ਹੋਣ ਵਾਲੇ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਦਾ ਆਸਟਰੇਲੀਆਈ ਓਲੰਪਿਕ ਕਮੇਟੀ ਦੇ ਸਪਾਂਸਰ ਤੋਂ ਟੀਕਾਕਰਨ ਹੋ ਗਿਆ ਹੈ। ਉੱਥੇ ਹਵਾਈ ਅੱਡੇ ’ਤੇ ਪਹੁੰਚਣ ਦੇ ਬਾਅਦ ਤੇ ਕੈਂਪ ’ਚ ਉਨ੍ਹਾਂ ਨੂੰ ਲਗਾਤਾਰ ਜਾਂਚ ’ਚ ਗੁਜ਼ਰਨਾ ਹੋਵੇਗਾ। ਉਹ ਆਪਣੀ ਗਤੀਵਿਧੀਆਂ ਨੂੰ ਹੋਟਲ, ਜਿੰਮ ਤੇ ਅਭਿਆਸ ਸਥਲ ਤਕ ਸੀਮਿਤ ਰੱਖਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁੱਕੇਬਾਜ਼ੀ ਕੋਚ ਅਲੀ ਕਮਰ ਦਾ ਬਿਆਨ- ਅਭਿਆਸ ’ਚ ਅੜਿੱਕਾ ਨਹੀਂ ਪੈਂਦਾ ਤਾਂ ਹੋਰ ਬਿਹਤਰ ਪ੍ਰਦਰਸ਼ਨ ਕਰਦੇ
NEXT STORY