ਜਲੰਧਰ : ਆਸਟਰੇਲੀਆ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਦਾ ਦਿਲ ਇਕ ਵਾਰ ਫਿਰ ਪਿਆਰ ਦੀਆਂ ਹਵਾਵਾਂ 'ਚ ਉੱਡਣਾ ਚਾਹੁੰਦਾ ਹੈ । ਦਰਅਸਲ, ਵਾਰਨ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਮਰੀਕੀ ਮਾਡਲ ਏਬੀਗੇਲ ਰੈਚਫੋਰਡ ਦੀ ਫੋਟੋ ਲਾਈਕ ਕੀਤੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ੇਨ ਨੂੰ ਜਦੋਂ ਵੀ ਫਲਰਟਿੰਗ ਦਾ ਮੂਡ ਹੁੰਦਾ ਹੈ ਤਾਂ ਉਹ ਸੋਸ਼ਲ ਮੀਡੀਆ ਨੂੰ ਹੀ ਇਸ ਦਾ ਮਾਧਿਅਮ ਬਣਾਉਂਦਾ ਹੈ । ਮੰਨਿਆ ਜਾਂਦਾ ਹੈ ਕਿ ਵਾਰਨ ਨੇ ਹਾਲੀਵੁੱਡ ਐਕਟ੍ਰੈੱਸ ਐਲਿਜ਼ਾਬੇਥ ਨਾਲ ਵੀ ਇੰਝ ਹੀ ਨਜ਼ਦੀਕੀਆਂ ਵਧਾਈਆਂ ਸਨ । ਇਸ ਤੋਂ ਇਲਾਵਾ ਉਸ ਦਾ ਜਿੰਨੀਆਂ ਵੀ ਲੜਕੀਆਂ ਨਾਲ ਵਿਵਾਦ ਹੋਇਆ, ਉਹ ਸੋਸ਼ਲ ਮੀਡੀਆ ਰਾਹੀਂ ਹੀ ਉਸ ਦੇ ਸੰਪਰਕ 'ਚ ਆਈਆਂ ਸਨ। ਫਿਲਹਾਲ ਏਬੀਗੇਲ ਦੇ ਨਾਲ ਸ਼ੇਨ ਵਾਰਨ ਦਾ ਰਿਸ਼ਤਾ ਕਿੰਨਾ ਚੱਲੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਜ਼ਰੂਰ ਸਾਫ ਹੈ ਕਿ ਵਾਰਨ ਦੀ ਉਕਤ ਪਸੰਦ ਕਾਰਨ ਉਸ ਦੇ ਐਲਿਜ਼ਾਬੇਥ ਨਾਲ ਸੁਧਰਦੇ ਰਿਸ਼ਤੇ 'ਚ ਜ਼ਰੂਰ ਕੁੜੱਤਣ ਆ ਸਕਦੀ ਹੈ। ਦੱਸ ਦੇਈਏ ਕਿ ਵਾਰਨ ਨੇ ਆਪਣੀ ਪਹਿਲੀ ਪਤਨੀ ਨਾਲ ਤਲਾਕ ਤੋਂ ਬਾਅਦ ਐਲਿਜ਼ਾਬੇਥ ਨਾਲ ਸਗਾਈ ਕੀਤੀ ਸੀ ਪਰ 3 ਸਾਲ ਦੋਵੇਂ ਵੱਖ ਹੋ ਗਏ ਸਨ। ਕਾਰਨ ਦੱਸਿਆ ਗਿਆ ਕਿ ਦੋਵੇਂ ਆਪਣੇ ਪ੍ਰੋਫੈਸ਼ਨ 'ਚ ਬਿਜ਼ੀ ਹਨ, ਇਸ ਲਈ ਮਿਲ ਨਹੀਂ ਪਾਉਂਦੇ। ਉਥੇ ਹੀ ਏਬੀਗੇਲ ਦੀ ਜੇਕਰ ਗੱਲ ਕਰੀਏ ਤਾਂ ਸਿਰਫ 25 ਸਾਲ ਦੀ ਉਮਰ 'ਚ ਹੀ ਉਹ ਨਾਮੀ ਸੈਲੀਬ੍ਰਿਟੀਜ਼ ਨਾਲ ਨਜ਼ਦੀਕੀਆਂ ਵਧਾ ਚੁੱਕੀ ਹੈ। 2015 'ਚ ਏਬੀਗੇਲ ਅਮਰੀਕਾ ਦੇ ਫੇਮਸ ਰਿਕਾਰਡ ਪ੍ਰੋਡਿਊਸਰ ਜੇਮਸ ਲੋਵਾਈਨ ਦੇ ਬੇਟੇ ਨਾਲ ਰਿਲੇਸ਼ਨਸ਼ਿਪ 'ਚ ਸੀ। ਇਸ ਦੌਰਾਨ ਉਹ ਮਸ਼ਹੂਰ ਬਿਜ਼ਨੈੱਸਮੈਨ ਅਤੇ ਹਾਲੀਵੁੱਡ ਦੇ ਦਿੱਗਜ ਅਭਿਨੇਤਾਵਾਂ ਨਾਲ ਵੀ ਦਿਸੀ । ਐੱਨ. ਐੱਫ. ਐੱਲ. ਸਟਾਰ ਜਾਨੀ ਮੰਜੀਲ ਨਾਲ ਉਸ ਦੀਆਂ ਨਜ਼ਦੀਕੀਆਂ ਵੀ ਕਾਫੀ ਚਰਚਾ 'ਚ ਰਹੀਆਂ ਸਨ, ਹਾਲਾਂਕਿ ਏਬੀਗੇਲ ਉਸ ਨੂੰ ਅਜੇ ਵੀ ਦੋਸਤ ਹੀ ਮੰਨਦੀ ਹੈ।
ਰੋਨਾਲਡੋ ਨੇ ਮੈਸੀ ਨੂੰ ਕੁਝ ਨਵਾਂ ਕਰਨ ਦੀ ਦਿੱਤੀ ਚੁਣੌਤੀ
NEXT STORY