ਬ੍ਰਿਸਬੇਨ (ਭਾਸ਼ਾ) : ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿਤਾ ਹੈ। ਲਗਾਤਾਰ 21 ਮੈਚਾਂ ਵਿਚ ਜਿੱਤ ਦਰਜ ਕਰਕੇ ਆਸਟਰੇਲੀਆਈ ਟੀਮ ਨੇ ਲਗਾਤਾਰ ਸਭ ਤੋਂ ਜ਼ਿਆਦਾ ਮੈਚਾਂ ਵਿਚ ਜਿੱਤ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਟੀਮ ਨੇ ਉਹ ਕਾਰਨਾਮਾ ਕਰ ਵਿਖਾਇਆ ਹੈ ਜੋ 17 ਸਾਲ ਪਹਿਲਾਂ ਯਾਨੀ ਸਾਲ 2003 ਵਿਚ ਰਿਕੀ ਪੋਟਿੰਗ ਨੇ ਕੀਤਾ ਸੀ। ਆਸਟਰੇਲੀਆ ਦੀ ਮਹਿਲਾ ਟੀਮ ਨੇ ਇਹ ਮੁਕਾਮ ਨਿਊਜ਼ੀਲੈਂਡ ਨੁੰ ਬ੍ਰਿਸਬੇਨ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਹਰਾ ਕੇ ਕੀਤਾ ਹੈ। ਆਸਟਰੇਲੀਆ ਨੇ 3 ਵਨਡੇ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਨੂੰ 232 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ: ਦੰਗਲ ਗਰਲ ਬਬੀਤਾ ਫੌਗਾਟ ਨੇ ਖੇਡ ਮਹਿਕਮੇ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ
ਕਪਤਾਨ ਮੇਗ ਲੈਨਿੰਗ ਦੇ ਆਖ਼ਰੀ ਮੈਚ ਵਿਚ ਨਾ ਖੇਡ ਪਾਉਣ ਅਤੇ ਸਟਾਰ ਆਲਰਾਊਂਡਰ ਐਲਿਸ ਪੈਰੀ ਦੇ ਜ਼ਖ਼ਮੀ ਹੋਣ ਕਾਰਨ ਲੜੀ ਤੋਂ ਬਾਹਰ ਹੋਣ ਦੇ ਬਾਵਜੂਦ ਆਸਟਰੇਲੀਆਈ ਮਹਿਲਾ ਟੀਮ ਨੇ ਨਿਊਜ਼ੀਲੈਂਡ 'ਤੇ ਵਨਡੇ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਪੋਂਟਿੰਗ ਦੀ ਟੀਮ ਨੇ 5 ਮਹੀਨੇ ਦੇ ਅੰਦਰ ਲਗਾਤਾਰ 21 ਵਨਡੇ ਵਿਚ ਜਿੱਤ ਦਰਜ ਕੀਤੀ ਸੀ, ਜਿਨ੍ਹਾਂ ਵਿਚ ਦੱਖਣੀ ਅਫਰੀਕਾ ਵਿਚ 2003 ਵਿਚ ਖੇਡਿਆ ਗਿਆ ਵਿਸ਼ਵ ਕੱਪ ਵੀ ਸ਼ਾਮਲ ਹੈ। ਆਸਟਰੇਲੀਆਈ ਮਹਿਲਾ ਟੀਮ ਨੇ 29 ਅਕਤੂਬਰ 2017 ਨੂੰ ਇੰਗਲੈਂਡ ਤੋਂ ਹਾਰਨ ਦੇ ਬਾਅਦ ਕੋਈ ਵਨਡੇ ਨਹੀਂ ਗਵਾਇਆ ਹੈ। ਉਸ ਨੇ ਭਾਰਤ ਖ਼ਿਲਾਫ ਮਾਰਚ 2018 ਵਿਚ ਜਿੱਤ ਨਾਲ ਆਪਣੇ ਜੇਤੂ ਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਇਸ ਵਿਚ ਪਾਕਿਸਤਾਨ, ਇੰਗਲੈਂਡ, ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਖ਼ਿਲਾਫ਼ ਲੜੀਆਂ ਵੀ ਜਿੱਤੀਆਂ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਵਿਰਾਟ-ਅਨੁਸ਼ਕਾ ਦੀ ਤਸਵੀਰ, ਪਛਾਨਣਾ ਹੋਇਆ ਮੁਸ਼ਕਲ
ਲੈਨਿੰਗ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਨੂੰ ਪੋਂਟਿੰਗ ਦੀ ਟੀਮ ਦੇ ਰਿਕਾਰਡ ਨੂੰ ਤੋੜਨ ਲਈ ਹਾਲਾਂਕਿ ਇੰਤਜਾਰ ਕਰਣਾ ਪੈ ਸਕਦਾ ਹੈ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਭਾਰਤੀ ਮਹਿਲਾ ਟੀਮ ਦਾ ਆਸਟਰੇਲੀਆ ਦੌਰੇ 'ਤੇ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਇਲਾਵਾ ਆਸਟਰੇਲੀਆ ਦੇ ਨਿਊਜ਼ੀਲੈਂਡ ਦੌਰੇ 'ਤੇ ਜਾਣ ਦੀ ਸੰਭਾਵਨਾ ਵੀ ਨਹੀਂ ਹੈ। ਆਸਟਰੇਲੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਵਨਡੇ ਮੈਚ ਵਿਚ 5 ਵਿਕਟਾਂ 'ਤੇ 325 ਦੌੜਾ ਬਣਾ ਕੇ ਆਪਣੀ ਜਿੱਤ ਯਕੀਨੀ ਕਰ ਦਿੱਤੀ ਸੀ। ਲੈਨਿੰਗ ਦੇ ਜ਼ਖ਼ਮੀ ਹੋਣ ਕਾਰਨ ਕਪਤਾਨੀ ਦਾ ਫਰਜ਼ ਸੰਭਾਲ ਰਹੀ ਸਲਾਮੀ ਬੱਲੇਬਾਜ ਰਾਚੇਲ ਹੇਂਸ ਨੇ 104 ਗੇਂਦਾਂ 'ਤੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ ਅਤੇ ਐਲਿਸਾ ਹੀਲੀ (87 ਗੇਂਦਾਂ 'ਤੇ 87 ਦੌੜਾਂ, 13 ਚੌਕੇ, 1 ਛੱਕਾ) ਦੇ ਨਾਲ ਪਹਿਲੇ ਵਿਕਟ ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 93 ਦੌੜਾਂ 'ਤੇ ਢੇਰ ਹੋ ਗਈ। ਉਸ ਵੱਲੋਂ ਸਿਰਫ ਐਮੀ ਸੈਟਰਵੇਟ (41) ਅਤੇ ਮੈਡੀ ਗਰੀਨ (22) ਹੀ ਦੋਹਰੇ ਅੰਕਾਂ ਵਿਚ ਪਹੁੰਚੀ। ਕਪਤਾਨ ਸੋਫੀ ਡੈਵਾਇਨ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਈ ਸੀ। ਆਸਟਰੇਲੀਆ ਨੇ ਇਸ ਤਰ੍ਹਾਂ ਨਾਲ ਲੜੀ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਲੈਨਿੰਗ ਨੇ ਟਰਾਫੀ ਹਾਸਲ ਕਰਣ ਦੇ ਬਾਅਦ ਕਿਹਾ, 'ਵੱਡੀ ਜਿੱਤ ਨਾਲ ਅੰਤ ਕਰਨਾ ਸ਼ਾਨਦਾਰ ਹੈ। ਲਗਾਤਾਰ 21 ਮੈਚਾਂ ਵਿਚ ਜਿੱਤ ਦਰਜ ਕਰਣਾ ਸ਼ਾਨਦਾਰ ਹੈ ਅਤੇ ਸਾਨੂੰ ਇਸ 'ਤੇ ਅਸਲ ਵਿਚ ਮਾਣ ਹੈ।'
ਇਹ ਵੀ ਪੜ੍ਹੋ: ਆਸਟਰੇਲੀਆ ਦੌਰੇ 'ਤੇ 17 ਦਸੰਬਰ ਤੋਂ ਐਡੀਲੇਡ 'ਚ ਪਹਿਲਾ ਟੈਸਟ ਮੈਚ ਖੇਡੇਗਾ ਭਾਰਤ : ਰਿਪੋਰਟ
ਦੰਗਲ ਗਰਲ ਬਬੀਤਾ ਫੌਗਾਟ ਨੇ ਖੇਡ ਮਹਿਕਮੇ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY