ਪਟਿਆਲਾ (ਭਾਸ਼ਾ)– ਮਹਾਰਾਸ਼ਟਰ ਦੇ ਅਵਿਨਾਸ਼ ਸਾਬਲੇ ਨੇ ਬੁੱਧਵਾਰ ਨੂੰ ਇੱਥੇ ਫੈੱਡਰੇਸ਼ਨ ਕੱਪ ਸੀਨੀਅਰ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਦੀ 3000 ਮੀਟਰ ਅੜਿੱਕਾ ਦੌੜ ਵਿਚ 8 ਮਿੰਟ 20.20 ਸਕਿੰਟ ਦੇ ਨਵੇਂ ਰਾਸ਼ਟਰੀ ਰਿਕਾਰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤ ਲਿਆ। ਸਾਬਲੇ ਦੇ ਨਾਲ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਸ਼ਾਟਪੁੱਟਰ ਤੇਜਿੰਦਰ ਪਾਲ ਸਿੰਘ ਤੂਰ ਨੇ ਵੀ ਭਾਰਤ ਦੀ ਝੋਲੀ ਵਿਚ ਸੋਨ ਤਮਗਾ ਪਾਇਆ। ਨੀਰਜ ਨੇ ਪ੍ਰਤੀਯੋਗਿਤਾ ਦੇ ਤੀਜੇ ਦਿਨ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾ ਵਿਚ ਆਪਣਾ ਹੀ ਮੀਟ ਰਿਕਾਰਡ ਤੋੜਿਆ ਜਦਕਿ ਤੇਜਿੰਦਰ ਪਾਲ ਨੇ ਕਈ ਸ਼ਾਨਦਾਰ ਥ੍ਰੋਅ ਕੀਤੀਆਂ।
ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ 26 ਸਾਲਾ ਸਾਬਲੇ ਨੇ ਦੋਹਾ ਵਿਚ 4 ਅਕਤੂਬਰ 2019 ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ 8 ਮਿੰਟ 21.37 ਸਕਿੰਟ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਥੇ ਹੀ ਨੀਰਜ ਨੇ ਵੀ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਆਖਰੀ ਕੋਸ਼ਿਸ਼ ਵਿਚ 87.80 ਮੀਟਰ ਦੀ ਦੂਰੀ ਦੇ ਨਾਲ ਜੈਵਲਿਨ ਥ੍ਰੋਅ ਦਾ ਰਾਸ਼ਟਰੀ ਰਿਕਾਰਡ ਬਣਾਇਆ ਤੇ ਉਸ ਨੇ ਆਪਣੀਆਂ ਪਿਛਲੀਆਂ ਉਪਲੱਬਧੀਆਂ ਨੂੰ ਪਿੱਛੇ ਛੱਡਣ ਦਾ ਸਿਲਸਿਲਾ ਬਰਕਰਾਰ ਰੱਖਿਆ।
ਉਸ ਤੋਂ ਪਹਿਲਾਂ 26 ਸਾਲਾ ਤੇਜਿੰਦਰ ਪਾਲ ਸਿੰਘ ਤੂਰ (ਪੰਜਾਬ) ਨੇ 21.10 ਮੀਟਰ ਦੇ ਓਲੰਪਿਕ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰਨ ਲਈ ਦੂਰ ਤਕ ਕਈ ਥ੍ਰੋਅ ਕੀਤੀਆਂ। ਪਹਿਲਾਂ ਉਸ ਨੇ 19.99 ਮੀਟਰ ਤੋਂ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਅਗਲੀਆਂ ਚਾਰ ਕੋਸ਼ਿਸ਼ਾਂ ਵਿਚ 20 ਮੀਟਰ ਤੋਂ ਵੱਧ 20.20 ਮੀਟਰ, 20.17 ਮੀਟਰ, 20.58 ਤੇ 20.47 ਮੀਟਰ ਦੀ ਦੂਰੀ ਤੈਅ ਕੀਤੀ, ਜਿਨ੍ਹਾਂ ਵਿਚ ਆਖਰੀ ਕੋਸ਼ਿਸ਼ ਫਾਊਲ ਹੋ ਗਈ।
ਪਾਰੂਲ ਚੌਧਰੀ (ਉੱਤਰ ਪ੍ਰਦੇਸ਼) ਨੇ ਮਹਿਲਾਵਾਂ ਦੀ 300 ਮੀਟਰ ਅੜਿੱਕਾ ਦੌੜ ਵਿਚ ਕੋਮਲ ਜਗਦਾਲੇ (ਮਹਾਰਾਸ਼ਟਰ) ਨੂੰ ਸ਼ੁਰੂ ਵਿਚ ਰਫਤਾਰ ਫੜਨ ਦਿੱਤੀ ਪਰ ਆਖਰੀ 200 ਮੀਟਰ ਵਿਚ ਫੁਰਤੀ ਦਿਖਾ ਕੇ ਆਸਾਨ ਜਿੱਤ ਦਰਜ ਕੀਤੀ। ਪ੍ਰਿਯੰਕਾ ਕੇਰਕੇਟਾ (ਝਾਰਖੰਡ) ਨੇ ਉੱਚੀ ਛਲਾਂਗ ਵਿਚ 6.10 ਮੀਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਟੋਕੀਓ ਓਲੰਪਿਕ ਕਾਰਜਕਾਰੀ ਬੋਰਡ ’ਚ 12 ਹੋਰ ਮਹਿਲਾਵਾਂ ਨੂੰ ਮਿਲੀ ਜਗ੍ਹਾ
NEXT STORY