ਹੈਦਰਾਬਾਦ— ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ.) ਦੀ ਵਿਸ਼ੇਸ਼ ਆਮ ਸਭਾ (ਐੱਸ. ਜੀ. ਐੱਮ.) ਵਿਚ ਐਂਟਰੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੇ ਰਾਜ ਕ੍ਰਿਕਟ ਸੰਘ ਨੂੰ ਖੂਬ ਲਤਾੜਿਆ। ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਐਤਵਾਰ ਨੂੰ ਹੋਈ ਐੱਸ. ਜੀ. ਐੱਮ. ਵਿਚ ਅਜ਼ਹਰੂਦੀਨ ਨੂੰ ਪ੍ਰਵੇਸ਼ ਨਹੀਂ ਦਿੱਤਾ ਗਿਆ ਸੀ। ਸਾਬਕਾ ਕ੍ਰਿਕਟਰ ਨੇ ਦੋਸ਼ ਲਾਇਆ ਕਿ ਉਸ ਨੂੰ ਇਥੇ ਇਕ ਘੰਟੇ ਤਕ ਇੰਤਜ਼ਾਰ ਵੀ ਕਰਾਇਆ ਗਿਆ ਦੇ ਉਸ ਨੂੰ ਬੇਇੱਜ਼ਤ ਕੀਤਾ ਗਿਆ।
ਐੱਸ. ਜੀ. ਐੱਮ. 'ਚ ਉਸ ਸਮੇਂ ਡਰਾਮਾ ਹੋਰ ਵਧ ਗਿਆ ਸੀ, ਜਦੋਂ ਮੁਖੀ ਡਾ. ਜੀ. ਵਿਵੇਕਾਨੰਦ ਦੇ ਅਜ਼ਹਰ ਨੂੰ ਐੱਸ. ਜੀ. ਐੱਮ. ਵਿਚ ਐਂਟਰੀ ਨਾ ਦਿੱਤੇ ਜਾਣ 'ਤੇ ਸਾਬਕਾ ਕਪਤਾਨ ਦੇ ਸਮਰਥਕਾਂ ਨੇ ਉਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕਾਂਗਰਸੀ ਨੇਤਾ ਵੀ. ਹਨੂਮੰਤਾ ਰਾਓ ਨੇ ਬੇਨਤੀ ਤੇ ਦਬਾਅ ਤੋਂ ਬਾਅਦ ਅਜ਼ਹਰ ਨੂੰ ਮੀਟਿੰਗ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ। ਅਜ਼ਹਰ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ, ''ਜਦੋਂ ਮੇਰੇ 'ਤੇ ਬੈਨ ਸੀ, ਉਦੋਂ ਮੈਂ ਐੱਚ. ਸੀ. ਏ. ਵਿਚ ਪ੍ਰਵੇਸ਼ ਨਹੀਂ ਕੀਤਾ ਪਰ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੇਰੇ ਤੋਂ ਪਾਬੰਦੀ ਹਟਾ ਦਿੱਤੀ ਹੈ ਤੇ ਕੋਈ ਵੀ ਮੈਨੂੰ ਮੀਟਿੰਗ 'ਚ ਹਿੱਸਾ ਲੈਣ ਤੋਂ ਨਹੀਂ ਰੋਕ ਸਕਦਾ।''
ਮੀਟਿੰਗ 'ਤੇ ਸਵਾਲ ਉਠਾਉਂਦਿਆਂ ਅਜ਼ਹਰ ਨੇ ਕਿਹਾ, ''ਐੱਚ. ਸੀ. ਏ. ਦੇ ਮੁਖੀ 'ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਚੱਲ ਰਿਹਾ ਹੈ ਤੇ ਇਹ ਇਕ ਗੈਰ-ਕਾਨੂੰਨੀ ਸੰਸਥਾ ਹੋ ਗਈ ਹੈ। ਦੁੱਖ ਦੀ ਗੱਲ ਇਹ ਹੈ ਕਿ ਜੱਜ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਇਹ ਚੌਥੀ ਮੀਟਿੰਗ ਬੁਲਾਈ ਗਈ ਸੀ ਤੇ ਹੁਣ ਤਕ ਉਹ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ ਹਨ।'' ਅਜ਼ਹਰ ਨੇ ਕਿਹਾ ਕਿ ਐੱਚ. ਸੀ. ਏ. ਦੇ ਮੌਜੂਦਾ ਅਹੁਦੇਦਾਰ ਹੀ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੀ ਉਲੰਘਣਾ ਕਰ ਰਹੇ ਹਨ ਤੇ ਉਸ ਦੀ ਵਜ੍ਹਾ ਕਾਰਨ ਕ੍ਰਿਕਟਰਾਂ ਨੂੰ ਹੀ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ।
ਆਸਟ੍ਰੇਲੀਆ ICC ਟੈਸਟ ਰੈਂਕਿੰਗ 'ਚ ਤੀਜੇ ਸਥਾਨ 'ਤੇ
NEXT STORY