ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਇੰਗਲੈਂਡ ਦੌਰੇ ਲਈ ਐਤਵਾਰ ਨੂੰ ਰਵਾਨਾ ਹੋਵੇਗੀ ਜਿਸ ਵਿਚ ਉਹ 10 ਖਿਡਾਰੀ ਸ਼ਾਮਲ ਨਹੀਂ ਹੋਣਗੇ ਜਿਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇੰਗਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਪਾਕਿਸਤਾਨ ਟੀਮ ਦੇ ਸਟਾਰ ਕ੍ਰਿਕਟਰ ਬਾਬਰ ਆਜ਼ਮ ਤੇ ਸ਼ੋਇਬ ਮਲਿਕ ਨੇ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਲਾਈਵ ਚੈਟ ਕੀਤੀ।
ਦਰਅਸਲ, ਮਲਿਕ ਦੇ ਸਵਾਲ ਦੇ ਜਵਾਬ ਵਿਚ ਬਾਬਰ ਆਜ਼ਮ ਨੇ ਸਰਫਰਾਜ਼ ਅਹਿਮਦ ਦੀ ਪਤਨੀ ਦਾ ਨਾਂ ਲਿਆ। ਉਸ ਨੇ ਸਰਫਰਾਜ਼ ਅਹਿਮਦ ਦੀ ਪਤਨੀ ਸਯੈਦਾ ਖੁਸ਼ਬਖਤ ਨੂੰ ਫੇਵਰੇਟ ਭਾਬੀ ਕਰਾਰ ਦਿੱਤਾ। ਆਜ਼ਮ ਦੇ ਜਵਾਬ 'ਤੇ ਮਲਿਕ ਦੀ ਪਤਨੀ ਤੇ ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀ ਮਜ਼ੇ ਲਏ। ਸਾਨੀਆ ਨੇ ਲਿਖਿਆ, ''ਹੁਣ ਤੋਂ ਬਾਬਰ ਨੂੰ ਉਸ ਦੇ ਸੋਫੇ 'ਤੇ ਸੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਨੀਆ ਨੇ ਮਜ਼ਾਕੀਆ ਅੰਦਾਜ਼ ਵਿਚ ਬਾਬਰ ਨੂੰ ਮਾਰਨ ਦੀ ਵੀ ਧਮਕੀ ਦਿੱਤੀ। ਇਸ ਵਿਚਾਲੇ ਸੈਸ਼ਨ ਵਿਚ ਪਾਕਿ ਟੀਮ ਦੇ ਗੇਂਦਬਾਜ਼ੀ ਕੋਚ ਅਜ਼ਹਰ ਮਹਿਮੂਦ ਦੀ ਪਤਨੀ ਈਬਾ ਕੁਰੇਸ਼ੀ ਨੇ ਵੀ ਕਾਫ਼ੀ ਮਜ਼ੇ ਲਏ।
ਇੰਗਲੈਂਡ ਬੋਰਡ ਨੇ ਕੀਤੀ ਪੁਸ਼ਟੀ
ਜ਼ਿਕਰਯੋਗ ਹੈ ਕਿ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 3 ਟੈਸਟ ਤੇ 2 ਟੀ-20 ਮੈਚ ਦਰਸ਼ਕਾਂ ਦੇ ਬਿਨਾ ਖੇਡੇ ਜਾਣਗੇ। ਇਹ ਦੌਰਾ ਜੁਲਾਈ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਾਰੇ ਦੌਰੇ ਦੇਰ ਤੋਂ ਸ਼ੁਰੂ ਹੋ ਰਹੇ ਹਨ। ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ 28 ਜੂਨ ਤਕ ਚੱਲੇਗੀ। ਈ. ਸੀ. ਬੀ. ਨੇ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਦੇ ਪ੍ਰੋਗਰਾਮ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਪਾਕਿ ਕ੍ਰਿਕਟ 'ਚ ਕੋਰੋਨਾ ਡ੍ਰਾਮਾ : ਸਾਬਕਾ ਭਾਰਤੀ ਓਪਨਰ ਨੇ ਕਿਹਾ- Confusion ਦਾ ਦੂਜਾ ਨਾਂ PCB
NEXT STORY